21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਡੀ.ਟੀ.ਐੱਫ. ਨੇ ਅਧਿਆਪਕਾਂ ਤੋ ਬੀ.ਐੱਲ.ਓਜ਼. ਦਾ ਕੰਮ ਲੈਣ ਦੀ ਕੀਤੀ ਨਿੰਦਾ

Ad Position 21
No active advertisement
ਅਜੀਤ ਡੈਸਕ 24-09-2025
ਝੁਨੀਰ 23 ਸਤੰਬਰ (ਸੰਜੀਵ ਸਿੰਗਲਾ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਅਧਿਆਪਕਾਂ ਤੋਂ ਬੀ.ਐੱਲ.ਓਜ. ਦਾ ਕੰਮ ਲੈਣ ਦੀ ਨਿਖੇਧੀ ਕੀਤੀ ਗਈ ਹੈ | ਸਥਾਨਕ ਡੇਰਾ ਬਾਬਾ ਧਿਆਨ ਦਾਸ ਵਿਖੇ ਇਕੱਤਰਤਾ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲਾਂ ਵਿਚ ਪੜਾਈ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਆਪਕਾਂ ਤੋਂ ਬੀ.ਐੱਲ.ਓਜ਼ ਦਾ ਕੰਮ ਲੈਣਾ ਤੁਰੰਤ ਬੰਦ ਕੀਤੀ ਜਾਵੇ ਅਤੇ ਇਸ ਕਾਰਜ ਲਈ ਵੱਖਰੇ ਤੌਰ 'ਤੇ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ | ਇਸ ਮੌਕੇ ਬੀ.ਐੱਲ.ਓ ਯੂਨੀਅਨ ਬਲਾਕ ਝੁਨੀਰ ਦਾ ਗਠਨ ਕੀਤਾ ਗਿਆ | ਸਰਬਸੰਮਤੀ ਨਾਲ ਅਜੈਬ ਸਿੰਘ ਟਾਂਡੀਆਂ ਪ੍ਰਧਾਨ, ਜਸਵਿੰਦਰ ਸਿੰਘ ਜਵਾਹਰਕੇ ਸਕੱਤਰ, ਜਗਰਾਜ ਸਿੰਘ ਵਿੱਤ ਸਕੱਤਰ, ਅਮਰਿੰਦਰ ਸਿੰਘ ਤੇ ਸੁਰਿੰਦਰ ਕੁਮਾਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਨਵ-ਨਿਯੁਕਤ ਪ੍ਰਧਾਨ ਨੇ ਕਿਹਾ ਕਿ ਹਰ ਰੋਜ਼ ਉਨ੍ਹਾਂ ਤੋ ਨਵੇਂ ਅੰਕੜੇ ਮੰਗੇ ਜਾ ਰਹੇ ਹਨ, ਜਿਸ ਕਾਰਨ ਉਹ ਇਨ੍ਹਾਂ ਅੰਕੜਿਆਂ ਵਿਚ ਉਲਝ ਕੇ ਆਪਣੇ ਅਸਲ ਕੰਮ ਵਿਦਿਆਰਥੀਆਂ ਨੂੰ ਪੜਾਉਣ ਤੋਂ ਅਸਮਰਥ ਹਨ | ਇਸ ਮੌਕੇ ਚਰਨਪਾਲ ਸਿੰਘ, ਗੁਰਸੇਵਕ ਸਿੰਘ ਝੁਨੀਰ, ਬਲਕਰਨ ਸਿੰਘ ਝੁਨੀਰ, ਜਗਵੰਤ ਸਿੰਘ ਧਾਲੀਵਾਲ, ਲੱਖਾ ਸਿੰਘ, ਹਰਦੀਪ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ ਅੱਕਾਂਵਾਲੀ, ਗੁਰਵਿੰਦਰ ਸਿੰਘ ਬਹਿਣੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਠੇਕਾ ਆਧਾਰਿਤ ਮਲਟੀਪਰਪਜ਼ (ਫੀਮੇਲ) ਵਰਕਰਾਂ ਵਲੋਂ ਸੀ. ਐਮ. ਓ. ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਡੀ. ਸੀ. ਵਲੋਂ ਪਰਾਲੀ ਪ੍ਰਬੰਧਨ ਲਈ 4 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ
Ad Position 24