ਮਾਨਸਾ, 24 ਸਤੰਬਰ (ਰਵੀ)- ਜ਼ਿਲ੍ਹਾ ਪੱਧਰੀ ਸਰਦ 'ਚ 69ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡਾਂ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਮੈਦਾਨ 'ਚ ਸ਼ੁਰੂ ਹੋ ਗਈਆਂ , ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮਿ੍ਤਪਾਲ ਸਿੰਘ ਨੇ ਕੀਤਾ | ਅੰਡਰ-19 ਲੜਕੇ 800 ਮੀਟਰ ਦੌੜ ਮੁਕਾਬਲਿਆਂ 'ਚ ਬੀਰਦਵਿੰਦਰ ਸਿੰਘ ਮੂਸਾ ਜ਼ੋਨ ਨੇ ਪਹਿਲਾ, ਸਾਹਿਲਦੀਪ ਸਿੰਘ ਮਾਨਸਾ ਜ਼ੋਨ ਨੇ ਦੂਜਾ, ਗੁਰਜੋਤ ਸਿੰਘ ਸਰਦੂਲਗੜ੍ਹ ਜ਼ੋਨ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ-17 ਲੜਕੇ 800 ਮੀਟਰ 'ਚ ਡੈਵੀ ਸ਼ਰਮਾ ਮਾਨਸਾ, ਮਨਪ੍ਰੀਤ ਸਿੰਘ ਫਫੜੇ ਭਾਈਕੇ, ਹਰਮਨਦੀਪ ਸਿੰਘ ਭੀਖੀ, ਅੰਡਰ-19 ਕੁੜੀਆਂ 800 ਮੀਟਰ 'ਚ ਆਸਾ ਰਾਣੀ ਸਰਦੂਲਗੜ੍ਹ, ਜਸਪ੍ਰੀਤ ਕੌਰ ਭੀਖੀ, ਜੋਤੀ ਕੌਰ ਸਰਦੂਲਗੜ੍ਹ, ਅੰਡਰ-14 ਮੁੰਡੇ 600 ਮੀਟਰ 'ਚ ਮਨਰਾਜ ਸਿੰਘ ਮਾਨਸਾ, ਸੁਖਮਨ ਸਿੰਘ ਝੁਨੀਰ, ਹਰਿੰਦਰ ਸਿੰਘ ਸਰਦੂਲਗੜ੍ਹ, ਅੰਡਰ-14 ਕੁੜੀਆਂ 600 ਮੀਟਰ 'ਚ ਸਿਮਰਨਜੀਤ ਕੌਰ ਬਰੇਟਾ, ਰੀਤੂ ਰਾਣੀ ਸਰਦੂਲਗੜ੍ਹ, ਸੁਖਮਨ ਕੌਰ ਝੁਨੀਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ |