02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐਤਕੀਂ ਜ਼ਿਲ੍ਹੇ 'ਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ 60 ਫ਼ੀਸਦੀ ਘੱਟ-ਡੀ.ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਭੀਖੀ, 3 ਨਵੰਬਰ (ਬਲਕਾਰ ਸਿੰਘ ਸਹੋਤਾ)-ਐਤਕੀਂ ਜ਼ਿਲ੍ਹੇ 'ਚ ਅੱਗ ਲੱਗਣ ਦੇ ਕਰੀਬ 60 ਫੀਸਦੀ ਘੱਟ ਮਾਮਲੇ ਸਾਹਮਣੇ ਆਏ ਹਨ | ਪਿਛਲੇ ਸਾਲ 2 ਨਵੰਬਰ ਤੱਕ 185 ਮਾਮਲੇ ਆਏ ਸਨ ਜਦਕਿ ਇਸ ਵਾਰ ਅੱਗ ਲੱਗਣ ਦੀਆਂ 76 ਘਟਨਾਵਾਂ ਦਰਜ ਹੋਈਆਂ ਹਨ | ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਦਿੰਦਿਆਂ ਦੱਸਿਆ ਕਿ ਪਿੰਡਾਂ ਦਾ ਦੌਰਾ ਕਰਨ ਮੌਕੇ ਦਿੱਤੀ | ਉਨ੍ਹਾਂ ਦੱਸਿਆ ਕਿ ਪਿੰਡ ਹੀਰੋ ਕਲਾਂ ਪਰਾਲੀ ਪ੍ਰਬੰਧਨ ਮੁਹਿੰਮ ਦਾ 'ਹੀਰੋ' ਬਣ ਕੇ ਉੱਭਰਿਆ ਹੈ | ਇਹ ਪਿੰਡ ਪਿਛਲੇ ਸਾਲ ਹਾਟ ਸਪਾਟ ਪਿੰਡਾਂ 'ਚ ਸੀ ਜਦਕਿ ਇਸ ਸਾਲ ਜ਼ੀਰੋ ਬਰਨਿੰਗ ਪਿੰਡਾਂ 'ਚ ਸ਼ੁਮਾਰ ਹੈ | ਉਨ੍ਹਾਂ ਹੀਰੋ ਕਲਾਂ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਕਿਸਾਨ ਮਲਚਰ, ਉਲਟਾਵੇਂ ਹਲਾਂ ਅਤੇ ਸੁਪਰ ਸੀਡਰ ਨਾਲ ਪਰਾਲੀ ਦਾ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰ ਰਹੇ ਸਨ | ਕਿਸਾਨ ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਹੀਰੋ ਕਲਾਂ ਨੇ ਦੱਸਿਆ ਕਿ ਉਹ ਦੋਵੇਂ ਭਰਾ 26 ਏਕੜ ਵਿੱਚ ਪਰਾਲੀ ਪ੍ਰਬੰਧਨ ਕਰਦੇ ਹਨ ਅਤੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ | ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿਚ 2023 ਵਿਚ ਪਰਾਲੀ ਨੂੰ ਅੱਗ ਲੱਗਣ ਦੇ 45 ਮਾਮਲੇ ਆਏ ਸਨ, 2024 ਵਿਚ 15 ਸਨ ਤੇ ਇਹ ਪਿੰਡ ਹਾਟ ਸਪਾਟ ਪਿੰਡਾਂ 'ਚ ਦੂਜੇ ਨੰਬਰ 'ਤੇ ਸੀ ਤੇ ਇਸ ਵਾਰ ਹੁਣ ਤਕ ਜ਼ੀਰੋ ਮਾਮਲੇ ਹਨ | ਇਸ ਦੇ ਨਾਲ ਹੀ ਡੀਸੀ. ਅਤੇ ਐੱਸ.ਐੱਸ.ਪੀ. ਭਾਗੀਰਥ ਸਿੰਘ ਮੀਨਾ ਨੇ ਪਿੰਡ ਕੋਟੜਾ ਕਲਾਂ 'ਚ ਕੁਲਵਿੰਦਰ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿੱਥੇ 20 ਏਕੜ ਵਿੱਚ ਸੁਪਰ ਸੀਡਰ ਅਤੇ ਗੱਠਾਂ ਬਣਾ ਕੇ ਪਰਾਲੀ ਪ੍ਰਬੰਧਨ ਕੀਤਾ ਜਾ ਰਿਹਾ ਹੈ | ਉਨ੍ਹਾਂ ਪਿੰਡ ਭੀਖੀ ਦਾ ਵੀ ਦੌਰਾ ਕੀਤਾ ਜਿੱਥੇ ਕਿਸਾਨ ਮਨਜੀਤ ਸਿੰਘ ਵਲੋਂ ਬੇਲਰ ਨਾਲ 20 ਏਕੜ ਵਿੱਚ ਗੱਠਾਂ ਬਣਾਈਆਂ ਜਾ ਰਹੀਆਂ ਸਨ | ਇਸ ਮੌਕੇ ਖੇਤੀਬਾੜੀ ਤੇ ਪੁਲਿਸ ਅਧਿਕਾਰੀ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ, ਕਲੱਸਟਰ ਤੇ ਨੋਡਲ ਅਫ਼ਸਰਾਂ ਤੋਂ ਇਲਾਵਾ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਂਸੀ ਸਕੂਲ ਵਿਖੇ ਰਾਸ਼ਟਰੀ ਏਕਤਾ ਦਿਵਸ ਦੇ ਸਬੰਧ ਵਿਚ ਰਨ ਫ਼ਾਰ ਯੂਨਿਟੀ ਈਵੈਂਟ ਅਗਲੀ ਖ਼ਬਰ ਬੋਹਾ 'ਚ ਬੱਸਾਂ ਦੇ ਅੱਗੇ-ਪਿੱਛੇ ਖੜ੍ਹਨ ਨਾਲ ਨੱਠ ਭੱਜ ਕੇ ਬੱਸਾਂ ਚੜ੍ਹਦੇ ਨੇ ਲੋਕ
Ad Position 24