ਮਾਨਸਾ, 18 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ 'ਚੋਂ ਜਿੱਥੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ 7 ਜ਼ੋਨਾਂ 'ਤੇ ਜੇਤੂ ਰਹੀ ਹੈ ਉੱਥੇ ਸ਼ੋ੍ਰਮਣੀ ਅਕਾਲੀ ਦਲ ਦੇ 4 ਉਮੀਦਵਾਰ ਵੀ ਸਫਲ ਹੋਏ ਹਨ | ਜ਼ਿਕਰਯੋਗ ਹੈ ਕਿ ਦੋਵੇਂ ਰਾਜਸੀ ਪਾਰਟੀਆਂ ਵਲੋਂ ਸਾਰੇ ਜ਼ੋਨਾਂ 'ਤੇ ਉਮੀਦਵਾਰ ਉਤਾਰੇ ਗਏ ਸਨ | ਕਾਂਗਰਸ, ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਵੀ ਚੋਣ ਲੜੀ ਗਈ ਸੀ ਪਰ ਇਨ੍ਹਾਂ ਰਾਜਸੀ ਪਾਰਟੀਆਂ ਨੂੰ ਨਮੋਸ਼ੀ ਜਨਕ ਹਾਰ ਦਾ ਮੂੰਹ ਵੇਖਣਾ ਪਿਆ ਹੈ | 'ਆਪ' ਉਮੀਦਵਾਰਾਂ ਨੂੰ ਕੁੱਲ 94 ਹਜ਼ਾਰ 111 ਵੋਟਾਂ ਮਿਲੀਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਵੀ 93 ਹਜ਼ਾਰ 277 ਹਾਸਿਲ ਕਰ ਗਏ | ਕਾਂਗਰਸ ਉਮੀਦਵਾਰਾਂ ਨੂੰ 39 ਹਜ਼ਾਰ 863, ਭਾਜਪਾ ਨੂੰ 2353 ਅਤੇ ਬਸਪਾ ਨੂੰ 4119 ਵੋਟਾਂ ਮਿਲੀਆਂ ਅਤੇ 3 ਆਜ਼ਾਦ ਉਮੀਦਵਾਰ ਵੀ 1915 ਵੋਟਾਂ ਲੈ ਗਏ | ਸਰਕਾਰੀ ਤੌਰ 'ਤੇ ਮਿਲੇ ਅੰਕੜਿਆਂ ਅਨੁਸਾਰ ਬੋੜਾਵਾਲ ਜਨਰਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਚੁਸ਼ਪਿੰਦਰਵੀਰ ਸਿੰਘ ਚਹਿਲ ਨੇ 12 ਹਜ਼ਾਰ 271 ਵੋਟਾਂ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਬਲਵੀਰ ਸਿੰਘ ਬੀਰੋਕੇ ਨੂੰ 2680 ਵੋਟਾਂ ਦੇ ਫ਼ਰਕ ਨਾਲ ਪਛਾੜਿਆ | ਬੀਰੋਕੇ ਨੂੰ 9591 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਗੁਰਲਾਲ ਸਿੰਘ ਮੱਲ ਸਿੰਘ ਵਾਲਾ ਨੂੰ 1827 ਵੋਟਾਂ 'ਤੇ ਸਬਰ ਕਰਨਾ ਪਿਆ | ਬੱਛੋਆਣਾ ਜਨਰਲ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਕੁਲਜੀਤ ਕੌਰ ਕੁਲਾਣਾ ਨੇ 11 ਹਜ਼ਾਰ 289 ਵੋਟਾਂ ਹਾਸਿਲ ਕਰ ਕੇ ਆਪ ਦੀ ਬਲਜਿੰਦਰ ਕੌਰ ਦੋਦੜਾ ਨੂੰ 3172 ਵੋਟਾਂ ਦੇ ਫ਼ਰਕ ਨਾਲ ਹਰਾਇਆ | ਦੋਦੜਾ ਨੂੰ 8117 ਅਤੇ ਬਸਪਾ ਦੀ ਸੰਦੀਪ ਕੌਰ ਰੱਲੀ ਨੂੰ 1623 ਵੋਟਾਂ ਪਈਆਂ | ਐੱਸ.ਸੀ ਅÏਰਤਾਂ ਲਈ ਰਾਖਵੇਂ ਅਕਲੀਆ ਜ਼ੋਨ ਤੋਂ ਆਪ ਦੀ ਲਾਭ ਕੌਰ ਉੱਭਾ ਨੇ 8274 ਵੋਟਾਂ ਹਾਸਿਲ ਕਰ ਕੇ 977 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰੀਤ ਕੌਰ ਅਤਲਾ ਖ਼ੁਰਦ ਨੂੰ 7297 ਤੇ ਕਾਂਗਰਸ ਦੀ ਮਲਕੀਤ ਕੌਰ ਜੋਗਾ ਨੂੰ 5602 ਵੋਟਾਂ ਮਿਲੀਆਂ | ਇਸਤਰੀ ਲਈ ਰਾਖਵੇਂ ਦਲੇਲ ਸਿੰਘ ਵਾਲਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਕਰਮਜੀਤ ਕੌਰ ਸਮਾਓਾ 8702 ਵੋਟਾਂ ਲੈ ਕੇ 1 ਹਜ਼ਾਰ 51 'ਤੇ ਜਿੱਤੇ | 'ਆਪ' ਦੀ ਸੁਰਿੰਦਰ ਕੌਰ ਗੁਰਥੜੀ ਨੂੰ 7651 ਤੇ ਕਾਂਗਰਸ ਦੀ ਜੀਤ ਕੌਰ ਖੀਵਾ ਕਲਾਂ ਨੂੰ 4789 ਵੋਟ ਮਿਲੇ ਹਨ | ਆਜ਼ਾਦ ਉਮੀਦਵਾਰ ਗੁਰਸਵਨਜੀਤ ਕੌਰ ਸਮਾਓਾ ਨੂੰ 1261 ਵੋਟਾਂ ਮਿਲੀਆਂ | ਕੁੱਲਰੀਆਂ ਜਨਰਲ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜਸਵੀਰ ਸਿੰਘ ਜੱਸੂ 11 ਹਜ਼ਾਰ 76 ਵੋਟਾਂ ਨਾਲ 1598 'ਤੇ ਜਿੱਤੇ | ਉਨ੍ਹਾਂ ਦੇ ਨੇੜਲੇ ਵਿਰੋਧੀ ਆਪ ਦੇ ਕੁਲਵਿੰਦਰ ਸਿੰਘ ਸ਼ੇਖੂਪੁਰ ਖੁਡਾਲ ਨੂੰ 9478 ਵੋਟਾਂ ਮਿਲੀਆਂ | ਅਨੁਸੂਚਿਤ ਜਾਤੀ ਅÏਰਤਾਂ ਲਈ ਰਾਖਵੇਂ ਅੱਕਾਂਵਾਲੀ ਜ਼ੋਨ ਤੋਂ 'ਆਪ' ਦੀ ਗੁਰਮੀਤ ਕੌਰ ਦਲੇਲ ਵਾਲਾ ਨੇ 8501 ਵੋਟ ਲੈ ਕੇ 304 'ਤੇ ਜਿੱਤ ਪ੍ਰਾਪਤ ਕੀਤੀ | ਅਕਾਲੀ ਦਲ ਦੀ ਗੁਰਮੇਲ ਕੌਰ ਹਾਕਮਵਾਲਾ ਨੂੰ 8197, ਕਾਂਗਰਸ ਦੀ ਗੋਲੋ ਕੌਰ ਅੱਕਾਂਵਾਲੀ ਨੂੰ 4168 ਤੇ ਬਸਪਾ ਦੀ ਅਮਨਦੀਪ ਕੌਰ ਮਾਖੇਵਾਲਾ ਨੂੰ 766 ਵੋਟਾਂ ਮਿਲੀਆਂ | ਅਨੁਸੂਚਿਤ ਜਾਤੀ ਲਈ ਰਾਖਵੇਂ ਭੈਣੀਬਾਘਾ ਜ਼ੋਨ ਤੋਂ ਆਪ ਦੇ ਕਰਮਾ ਸਿੰਘ ਖ਼ਿਆਲਾ ਕਲਾਂ 8255 ਵੋਟਾਂ ਲੈ ਕੇ 1106 'ਤੇ ਜੇਤੂ ਰਹੇ | ਸ਼ੋ੍ਰਮਣੀ ਅਕਾਲੀ ਦਲ ਦੇ ਭੂਰਾ ਸਿੰਘ ਭਾਈ ਦੇਸਾ ਨੂੰ 7 ਹਜ਼ਾਰ 75 ਤੇ ਕਾਂਗਰਸ ਦੇ ਗੁਰਦੇਵ ਸਿੰਘ ਠੂਠਿਆਂਵਾਲੀ ਨੂੰ 3341, ਭਾਜਪਾ ਦੀ ਕਿ੍ਸ਼ਨਾ ਕੌਰ ਭੈਣੀਬਾਘਾ ਨੂੰ 774, ਬਸਪਾ ਦੇ ਚਮਕੌਰ ਸਿੰਘ ਮੂਸਾ ਨੂੰ 656 ਵੋਟਾਂ ਮਿਲੀਆਂ | ਦੋ ਆਜ਼ਾਦ ਉਮੀਦਵਾਰ ਧਰਮ ਸਿੰਘ ਭੈਣੀਬਾਘਾ ਤੇ ਪ੍ਰਗਟ ਸਿੰਘ ਖ਼ਿਆਲਾ ਦੇ ਹਿੱਸੇ 654 ਵੋਟਾਂ ਆਈਆਂ | ਨੰਗਲ ਕਲਾਂ ਜਨਰਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਦੰਦੀਵਾਲ 8 ਹਜ਼ਾਰ 86 ਵੋਟਾਂ ਲੈ ਕੇ 1312 'ਤੇ ਜਿੱਤੇ | ਉਨ੍ਹਾਂ ਦੇ ਨੇੜਲੇ ਵਿਰੋਧੀ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੰਗਲ ਨੂੰ 7792, ਅਕਾਲੀ ਦਲ ਦੇ ਸਤਨਾਮ ਸਿੰਘ ਨੰਗਲ ਨੂੰ 6774 ਤੇ ਬਸਪਾ ਦੇ ਅਮਰੀਕ ਸਿੰਘ ਨੰਗਲ ਨੂੰ 304 ਵੋਟਾਂ ਨਸੀਬ ਹੋਈਆਂ | ਜਨਰਲ ਜ਼ੋਨ ਰਾਏਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਗੁਰਨਾਮ ਕੌਰ ਨੇ 8546 ਵੋਟਾਂ ਪ੍ਰਾਪਤ ਕਰ ਕੇ ਆਪ ਦੀ ਸ਼ਰਨਜੀਤ ਕੌਰ ਨੂੰ 2 ਹਜ਼ਾਰ 71 ਦੇ ਫ਼ਰਕ ਨਾਲ ਪਛਾੜਿਆ | ਆਪ ਨੂੰ 6475, ਕਾਂਗਰਸ ਦੀ ਗੁਰਪ੍ਰੀਤ ਕੌਰ ਬਾਜੇਵਾਲਾ ਨੂੰ 6358 ਵੋਟਾਂ ਮਿਲੀਆਂ | ਅਨੁਸੂਚਿਤ ਜਾਤੀ ਲਈ ਰਾਖਵੇਂ ਝੁਨੀਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਫੱਤਾ ਮਾਲੋਕਾ ਨੂੰ 9806 ਵੋਟਾਂ ਹਾਸਿਲ ਕਰ ਕੇ 1342 'ਤੇ ਜਿੱਤੇ | ਉਨ੍ਹਾਂ ਦੀ ਨੇੜਲੀ ਵਿਰੋਧੀ ਸ਼ੋ੍ਰਮਣੀ ਅਕਾਲੀ ਦਲ ਦੀ ਕੁਲਵੰਤ ਕੌਰ ਨੂੰ 8464, ਕਾਂਗਰਸ ਦੇ ਸੰਧੂਰਾ ਸਿੰਘ ਝੁਨੀਰ ਨੂੰ 2 ਹਜ਼ਾਰ 64 ਤੇ ਬਸਪਾ ਦੇ ਜਸਵਿੰਦਰ ਸਿੰਘ ਫੱਤਾ ਮਾਲੋਕਾ ਨੂੰ 770 ਵੋਟ ਮਿਲੇ | ਝੰਡਾ ਕਲਾਂ ਜਨਰਲ ਜ਼ੋਨ 'ਚ 'ਆਪ' ਦੇ ਕੁਲਵੰਤ ਸਿੰਘ 931 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ 7197, ਨੇੜਲੇ ਵਿਰੋਧੀ ਸ਼ੋ੍ਰਮਣੀ ਅਕਾਲੀ ਦਲ ਦੇ ਨਿਹਾਲ ਸਿੰਘ ਸੰਘਾ ਨੂੰ 6266, ਕਾਂਗਰਸ ਦੇ ਧਰਮ ਸਿੰਘ ਆਹਲੂਪੁਰ ਨੂੰ 3922 ਤੇ ਭਾਜਪਾ ਦੇ ਜੈਪਾਲ ਖੈਰਾ ਕਲਾਂ ਨੂੰ 1579 ਵੋਟਾਂ ਮਿਲੀਆਂ |