23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮਾਨਸਾ 'ਚ 37 'ਤੇ 'ਆਪ', 33 ਅਕਾਲੀ ਦਲ, 12 ਕਾਂਗਰਸ ਤੇ ਇੱਕ ਜ਼ੋਨ 'ਤੇ ਭਾਜਪਾ ਰਹੀ ਜੇਤੂ <br/>

Ad Position 21
No active advertisement
ਸਰਦੂਲਗੜ•ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਉਮੀਦਵਾਰਾਂ ਤੇ ਸਮਰਥਕਾਂ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ | ਅਜੀਤ ਤਸਵੀਰ<br/> 19-12-2025

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 18 ਦਸੰਬਰ- ਜ਼ਿਲੇ•'ਚ ਮਾਨਸਾ, ਬੁਢਲਾਡਾ, ਸਰਦੂਲਗੜ੍ਹ •ਤੇ ਝੁਨੀਰ ਪੰਚਾਇਤ ਸੰਮਤੀਆਂ ਪੈਂਦੀਆਂ ਹਨ | ਕੁੱਲ 86 ਜ਼ੋਨ ਹਨ | ਬੀਤੀ ਦੇਰ ਰਾਤ ਆਏ ਨਤੀਜਿਆਂ ਮੁਤਾਬਿਕ ਆਮ ਆਦਮੀ ਪਾਰਟੀ 37, ਸ਼ੋ੍ਰਮਣੀ ਅਕਾਲੀ ਦਲ 33, ਕਾਂਗਰਸ 12, ਭਾਜਪਾ 1 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ | ਕਾਬਲੇ-ਗ਼ੌਰ ਰਹੇ 5 ਜ਼ੋਨਾਂ 'ਤੇ ਪਹਿਲਾ ਹੀ ਬਿਨਾਂ ਮੁਕਾਬਲਾ ਉਮੀਦਵਾਰ ਜੇਤੂ ਰਹਿਣ ਕਰ ਕੇ 81 ਜ਼ੋਨਾਂ 'ਤੇ ਵੋਟਾਂ ਪਈਆਂ ਸਨ |
ਪੰਚਾਇਤ ਸੰਮਤੀ ਮਾਨਸਾ 'ਚ ਅਕਾਲੀ ਦਲ ਦੀ ਰਹੀ ਚੜ•੍ਹਤ
ਪੰਚਾਇਤ ਸੰਮਤੀ ਮਾਨਸਾ 'ਚ 25 ਜ਼ੋਨ ਪੈਂਦੇ ਹਨ | ਸ਼ੋ੍ਰਮਣੀ ਅਕਾਲੀ ਦਲ ਨੇ 12 ਜ਼ੋਨਾਂ 'ਤੇ ਜਿੱਤ ਹਾਸਿਲ ਕਰ ਕੇ ਪੈਂਠ ਬਣਾਈ ਹੈ | ਬੁਰਜ ਢਿਲਵਾਂ, ਬੁਰਜ ਰਾਠੀ, ਤਾਮਕੋਟ, ਦਲੇਲ ਸਿੰਘ ਵਾਲਾ, ਭੈਣੀਬਾਘਾ, ਹੋਡਲਾ ਕਲਾਂ, ਖੀਵਾ ਕਲਾ, ਹੀਰੋਂ ਕਲਾਂ, ਧਲੇਵਾਂ, ਮੱਤੀ, ਭੁਪਾਲ ਕਲਾਂ ਤੇ ਅਕਲੀਆ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ | ਸੱਤਾਧਾਰੀ ਧਿਰ ਆਮ ਆਦਮੀ ਪਾਰਟੀ 8 ਜ਼ੋਨਾਂ 'ਤੇ ਜਿੱਤੀ ਹੈ, 'ਚ ਖ਼ਿਆਲਾ ਕਲਾਂ, ਕੋਟਲੀ ਕਲਾਂ, ਠੂਠਿਆਂ ਵਾਲੀ, ਮਾਨਬੀਬੜੀਆਂ, ਫਫੜੇ ਭਾਈਕੇ, ਕਿਸ਼ਨਗੜ•ਫਰਵਾਹੀ, ਸਮਾਓਾ, ਮਾਖਾ ਚਹਿਲਾਂ ਸ਼ਾਮਿਲ ਹਨ | ਕਾਂਗਰਸ ਪਾਰਟੀ ਖਾਰਾ ਤੇ ਸਹਾਰਨਾ ਜ਼ੋਨ ਜਿੱਤੇ ਹਨ | ਚਕੇਰੀਆਂ, ਰੱਲਾ ਜ਼ੋਨ ਤੋਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ ਜਦਕਿ ਉੱਭਾ ਤੋਂ ਪਹਿਲਾ ਹੀ ਆਜ਼ਾਦ ਉਮੀਦਵਾਰ ਬਿਨਾ ਮੁਕਾਬਲਾ ਚੁਣਿਆ ਗਿਆ ਸੀ |
ਝੁਨੀਰ ਸੰਮਤੀ 'ਚ 'ਆਪ' ਦੀ ਰਹੀ ਬੜ•੍ਹਤ
ਪੰਚਾਇਤ ਸੰਮਤੀ ਝੁਨੀਰ ਦੇ 21 ਜ਼ੋਨਾਂ 'ਚੋਂ 9 'ਆਪ', 8 ਅਕਾਲੀ ਦਲ ਤੇ 4 ਕਾਂਗਰਸ ਪਾਰਟੀ ਦੇ ਹਿੱਸੇ ਆਏ ਹਨ | 'ਆਪ' ਨੇ ਧਿੰਗੜ, ਕੋਟ ਧਰਮੂ, ਫ਼ਤਿਹਪੁਰ, ਝੁਨੀਰ, ਕੋਰਵਾਲਾ, ਜਵਾਹਰਕੇ, ਮੂਸਾ, ਖੋਖਰ ਕਲਾਂ ਤੇ ਘਰਾਂਗਣਾ ਜ਼ੋਨ ਤੋਂ ਜਿੱਤ ਹਾਸਿਲ ਕੀਤੀ ਹੈ | ਪੈਰੋਂ, ਟਾਂਡੀਆਂ, ਦਲੀਏਵਾਲੀ, ਰਾਏਪੁਰ, ਮਾਖਾ, ਉੱਲਕ, ਖ਼ਿਆਲੀ ਚਹਿਲਾਂਵਾਲੀ ਤੇ ਮਾਖੇਵਾਲਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ | ਬੀਰੇਵਾਲਾ ਜੱਟਾਂ, ਬਾਜੇਵਾਲਾ, ਨੰਗਲ ਕਲਾਂ ਤੇ ਦੂਲੋਵਾਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਮਤੀ ਮੈਂਬਰ ਚੁਣੇ ਗਏ ਹਨ |
ਬੁਢਲਾਡਾ 'ਚ ਵੀ 'ਆਪ' ਮੋਹਰੀ
ਪੰਚਾਇਤ ਸੰਮਤੀ ਬੁਢਲਾਡਾ ਦੇ 25 ਜ਼ੋਨਾਂ 'ਚੋਂ 12 'ਆਪ', 9 ਅਕਾਲੀ ਦਲ ਤੇ 4 ਜ਼ੋਨ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਏ ਹਨ | ਕਣਕਵਾਲ ਚਹਿਲਾਂ, ਦੋਦੜਾ, ਚੱਕ ਭਾਈਕੇ, ਮਲਕੋ, ਗੁਰਨੇ ਕਲਾਂ, ਅਹਿਮਦਪੁਰ, ਦਿਆਲਪੁਰਾ, ਬਹਾਦਰਪੁਰ, ਮੰਘਾਣੀਆਂ, ਧਰਮਪੁਰਾ, ਅੱਕਾਂਵਾਲੀ ਤੇ ਬੱਛੂਆਣਾ ਜ਼ੋਨ ਤੋਂ 'ਆਪ' ਦੇ ਉਮੀਦਵਾਰ ਕਾਮਯਾਬ ਰਹੇ ਹਨ | ਚੱਕ ਅਲੀਸ਼ੇਰ, ਮੱਲ ਸਿੰਘ ਵਾਲਾ, ਮੰਡੇਰ, ਕਲੀਪੁਰ, ਕੁੱਲਰੀਆਂ, ਬਖਸ਼ੀਵਾਲਾ, ਅਚਾਨਕ, ਫੁੱਲੂਵਾਲਾ ਡੋਡ ਤੇ ਹਾਕਮਵਾਲਾ ਜ਼ੋਨ ਤੋਂ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ | ਗੁੜੱਦੀ ਤੋਂ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ ਅਤੇ ਕਿਸ਼ਨਗੜ•, ਬਰ•ੇ ਤੇ ਰੱਲੀ ਤੋਂ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲੇ ਤੋਂ ਚੁਣੇ ਗਏ ਸਨ |
ਸਰਦੂਲਗੜ•ਸੰਮਤੀ 'ਚ 'ਆਪ' ਦਾ ਸਪੱਸ਼ਟ ਬਹੁਮਤ
ਸਰਦੂਲਗੜ•ਪੰਚਾਇਤ ਸੰਮਤੀ ਦੇ 15 ਜ਼ੋਨਾਂ 'ਚੋਂ 8 'ਤੇ ਜਿੱਤ ਹਾਸਿਲ ਕਰ ਕੇ 'ਆਪ' ਨੇ ਸਪਸ਼ਟ ਬਹੁਮਤ ਹਾਸਿਲ ਕਰ ਲਿਆ ਹੈ | ਭੂੰਦੜ, ਜਟਾਣਾ ਕਲਾਂ, ਕਰੰਡੀ, ਸਰਦੂਲੇਵਾਲਾ, ਭਗਵਾਨਪੁਰ ਹੀਂਗਣਾ, ਹੀਰਕੇ ਤੇ ਸੰਘਾ ਤੋਂ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ ਜਦਕਿ ਆਹਲੂਪੁਰ ਜ਼ੋਨ ਤੋਂ ਇਸ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਿਹਾ ਸੀ | ਝੰਡੂਕੇ, ਝੰਡਾ ਕਲਾਂ, ਮੀਰਪੁਰ ਕਲਾਂ ਤੇ ਕੁਸਲਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਕੈਂਡੀਡੇਟ ਜੇਤੂ ਰਹੇ ਹਨ | ਖਹਿਰਾ ਕਲਾਂ ਤੇ ਝੰਡਾ ਖ਼ੁਰਦ ਤੋਂ ਆਜ਼ਾਦ ਉਮੀਦਵਾਰਾਂ ਦੀ ਝੰਡੀ ਰਹੀ ਹੈ ਜਦਕਿ ਫੱਤਾ ਮਾਲੋਕਾ ਜ਼ੋਨ ਤੋਂ ਭਾਜਪਾ ਉਮੀਦਵਾਰ ਵੀ ਸੰਮਤੀ ਮੈਂਬਰ ਬਣ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਦੇ 11 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚੋਂ 7 ਆਮ ਆਦਮੀ ਪਾਰਟੀ ਤੇ 4 ਸ਼ੋ੍ਰਮਣੀ ਦਲ ਦੇ ਹਿੱਸੇ ਆਈਆਂ <br/> ਅਗਲੀ ਖ਼ਬਰ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
Ad Position 24