ਬਰੇਟਾ, 18 ਦਸੰਬਰ (ਜੀਵਨ ਸ਼ਰਮਾ)-ਪਿੰਡ ਧਰਮਪੁਰਾ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਲੋਕਾਂ ਵੱਲੋਂ ਬਿਜਲੀ ਵਾਲੇ ਸਮਾਰਟ ਮੀਟਰ ਉਤਾਰੇ ਗਏ | ਜਿਲ੍ਹਾਂ ਆਗੂ ਤਰਸੇਮ ਸਿੰਘ ਧਰਮਪੁਰਾ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਦਾ ਨਿੱਜੀਕਰਨ ਕਰਨ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਬਿੱਲ 2025 ਲਿਆਦਾਂ ਜਾ ਰਿਹਾ ਹੈ, ਜਿਸ ਕਰਕੇ ਬਿਜਲੀ ਆਮ ਘਰਾਂ ਤੋਂ ਦੂਰ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਸਮਾਰਟ ਮੀਟਰ ਨਾਲ ਬਿਜਲੀ ਬਹੁਤ ਮਹਿੰਗੀ ਮਿਲ ਰਹੀ ਹੈ, ਜਿਸ ਕਰਕੇ ਸਮੁੱਚੇ ਪਿੰਡ ਵਿੱਚੋਂ ਸਮਾਰਟ ਮੀਟਰ ਉਤਾਰੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਖੇਤਰ 'ਚੋਂ ਸਮਾਰਟ ਮੀਟਰਾਂ ਉਤਾਰੇ ਜਾਣਗੇ ਅਤੇ ਅਗਲੇ ਦਿਨਾਂ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ | ਇਸ ਮੌਕੇ ਆਗੂ ਜਰਨੈਲ ਸਿੰਘ ਕੁੱਲਰੀਆਂ, ਰੁਲਦੂ ਸ਼ਰਮਾ, ਬੂਟਾ ਸਿੰਘ, ਸੇਵਾ ਸਿੰਘ ਆਦਿ ਮੌਜੂਦ ਸਨ |
ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਸਮਾਰਟ ਮੀਟਰ ਉਤਾਰੇ <br/>
ਅਜੀਤ ਡੈਸਕ
19-12-2025