23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਰੇਟਾ ਖੇਤਰ ਚੋਣਾਂ 'ਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਰਹੀ ਢਿੱਲੀ

Ad Position 21
No active advertisement
ਅਜੀਤ ਡੈਸਕ 19-12-2025
ਬਰੇਟਾ, 18 ਦਸੰਬਰ (ਜੀਵਨ ਸ਼ਰਮਾ)- ਸਰਕਲ ਬਰੇਟਾ ਅਧੀਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਹੀ ਢਿੱਲੀ ਰਹੀ ਅਤੇ ਇੱਕ ਵੀ ਉਮੀਦਵਾਰ ਜਿੱਤ ਦਰਜ ਨਹੀਂ ਕਰਵਾ ਸਕਿਆ | ਭਾਵੇਂ ਜ਼ੋਨ ਕੁੱਲਰੀਆਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ 'ਚ ਪਾਰਟੀ ਨੇ ਪ੍ਰਸ਼ਾਸਨ 'ਤੇ ਕਾਗ਼ਜ਼ ਨਾ ਦਾਖਲ ਹੋਣ ਦੇ ਦੋਸ਼ ਲਗਾਏ ਸਨ ਪਰ ਬਲਾਕ ਸੰਮਤੀ ਚੋਣਾਂ 'ਚ ਜਿੱਥੇ ਵੀ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਮੁਕਾਬਲੇ ਤੋਂ ਬਾਹਰ ਹੋ ਕੇ ਤੀਸਰੇ ਸਥਾਨ 'ਤੇ ਖਿਸਕ ਗਏ | ਜਿਸ ਕਾਰਨ ਪਾਰਟੀ ਦੇ ਵਰਕਰ ਨਿਰਾਸ਼ ਵਿਖਾਈ ਦੇ ਰਹੇ ਹਨ | ਪਾਰਟੀ ਵਰਕਰਾਂ ਨੂੰ ਉਮੀਦ ਸੀ ਕਿ ਬਲਾਕ ਸੰਮਤੀ ਚੋਣ 'ਚ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ ਪਰ ਕੁਝ ਹਾਸਿਲ ਨਹੀਂ ਹੋਇਆ | ਸਾਰੇ ਜ਼ੋਨਾਂ 'ਤੇ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਇਆ ਅਤੇ ਕਾਂਗਰਸ ਪਾਰਟੀ ਤੀਸਰੇ ਸਥਾਨ 'ਤੇ ਰਹੀ ਅਤੇ ਕੁਝ ਜ਼ੋਨਾਂ 'ਚ ਪਾਰਟੀ ਉਮੀਦਵਾਰ ਵੀ ਖੜੇ੍ਹ ਨਹੀਂ ਕਰ ਸਕੀ | ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ 'ਚ ਫੁੱਟ ਕਾਰਨ ਹੀ ਅਜਿਹੇ ਹਲਾਤ ਬਣੇ ਹਨ | ਜੇਕਰ ਹਾਈਕਮਾਨ ਵਲੋਂ ਸੁਧਾਰ ਕਰਨ ਲਈ ਅਹਿਮ ਕਦਮ ਨਾ ਚੁੱਕੇ ਗਏ ਤਾਂ ਅਗਲੇ ਸਮੇਂ 'ਚ ਹਲਾਤ ਹੋਰ ਵੀ ਮਾੜੇ ਹੋ ਸਕਦੇ ਹਨ ਜਦਕਿ ਇੱਕ ਸਾਲ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਹੇਠ ਸਮਾਰਟ ਮੀਟਰ ਉਤਾਰੇ <br/>
Ad Position 24