ਬੁਢਲਾਡਾ, 18 ਦਸੰਬਰ (ਸਵਰਨ ਸਿੰਘ ਰਾਹੀ)- ਬਲਾਕ ਬੁਢਲਾਡਾ ਅੰਦਰ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ | ਜ਼ਿਲ੍ਹਾ ਪ੍ਰੀਸ਼ਦ ਜੋਨ ਬੱਛੋਆਣਾ ਤੋਂ ਅਕਾਲੀ ਉਮੀਦਵਾਰ ਕੁਲਜੀਤ ਕੌਰ ਕੁਲਾਣਾ ਦੇ ਘਰ ਵਿਆਹ ਵਰਗਾ ਮਾਹੌਲ ਹੈ | ਕੱਲ ਰਾਤ ਤੋਂ ਲੈ ਕੇ ਅੱਜ ਸਾਰਾ ਦਿਨ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ | ਵੱਖ ਵੱਖ ਪਿੰਡਾਂ ਤੋਂ ਪੰਚਾਇਤਾਂ ਅਤੇ ਹੋਰ ਸੀਨੀਅਰ ਆਗੂ ਅਮਰਜੀਤ ਸਿੰਘ ਕਲਾਣਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ | ਆਪਣੇ ਗ੍ਰਹਿ ਵਿਖੇ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਸ੍ਰ ਕੁਲਾਣਾ ਨੇ ਕਿਹਾ ਕਿ ਇਹ ਜਿੱਤ ਸਮੂਹ ਅਕਾਲੀ ਵਰਕਰਾਂ ਦੀ ਮਿਹਨਤ ਅਤੇ ਸਮੁੱਚੇ ਜੋਨ ਦੇ ਵੋਟਰਾਂ ਦੀ ਜਿੱਤ ਹੈ ਅਤੇ ਉਹ ਹਰ ਇੱਕ ਵੋਟਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਉਂਦੇ ਹਨ ਕਿ ਪਹਿਲਾਂ ਤੋਂ ਜਾਰੀ ਸਮਾਜ ਸੇਵੀ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕੀਤਾ ਜਾਵੇਗਾ | ਇਸ ਮੌਕੇ ਸੀਨੀਅਰ ਆਗੂ ਬਿੱਕਰ ਸਿੰਘ ਬੋੜਾਵਾਲ, ਦਰਸ਼ਨ ਸਿੰਘ ਨੰਬਰਦਾਰ ਰੱਲੀ, ਮੇਵਾ ਸਿੰਘ ਕੁਲਾਣਾ, ਜਸਵਿੰਦਰ ਸਿੰਘ ਸਾਬਕਾ ਸਰਪੰਚ ਦਰੀਆਪੁਰ ,ਜਸਵੀਰ ਸਿੰਘ ਬੋੜਾਵਾਲ, ਅਜੈਬ ਸਿੰਘ ਨੰਬਰਦਾਰ ਰੱਲੀ, ਕੁਲਵਿੰਦਰ ਸਿੰਘ ਚਹਿਲ, ਰਾਜਵਿੰਦਰ ਸਿੰਘ ਮਾਇਸਰਖਾਨਾ, ਅਮਨਪ੍ਰੀਤ ਸਿੰਘ , ਗੁਰਵਿੰਦਰ ਸਿੰਘ ਕੁਲਾਣਾ, ਜੁਗਰਾਜ ਸਿੰਘ, ਸੇਵਕ ਸਿੰਘ, ਜਗਰੂਪ ਸਿੰਘ, ਪਰਮਵੀਰ ਸਿੰਘ ਕਲਾਣਾ ਅਤੇ ਭੋਲਾ ਸਿੰਘ ਪੀਏ ਆਦਿ ਮੌਜੂਦ ਸਨ | ਇਸੇ ਤਰ੍ਹਾਂ ਬਲਾਕ ਸੰਮਤੀ ਜੋਨ ਕਲੀਪੁਰ ਤੋਂ ਜੇਤੂ ਰਹੇ ਅਕਾਲੀ ਉਮੀਦਵਾਰ ਵੀਰਪਾਲ ਕੌਰ ਵੱਲੋਂ ਪਿੰਡ ਅੰਦਰ ਧੰਨਵਾਦੀ ਦੌਰੇ ਦੌਰਾਨ ਸੀਨੀਅਰ ਆਗੂ ਬੱਲਮ ਸਿੰਘ ਕਲੀਪੁਰ ਅਤੇ ਹਰਮੇਲ ਸਿੰਘ ਕਲੀਪੁਰ ਨੇ ਕਿਹਾ ਕਿ ਸਮੁੱਚੇ ਜੋਨ ਦੇ ਲੋਕਾਂ ਦੇ ਰਿਣੀ ਹਨ, ਜਿਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਜੇਤੂ ਤਾਜ ਪਹਿਣਾਇਆ ਹੈ | ਉਮੀਦਵਾਰ ਦੇ ਪਤੀ ਪ੍ਰੋਫੈਸਰ ਲਖਵੀਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਮ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਸੂਰਜ ਸਿੰਘ, ਗੁਰਮੁਖ ਸਿੰਘ ਕਲੀਪੁਰ, ਬਰਿੰਦਰ ਸਿੰਘ, ਲਛਮਣ ਸਿੰਘ, ਕੈਪਟਨ ਭੋਲਾ ਸਿੰਘ, ਪ੍ਰੀਤਮ ਸਿੰਘ, ਦਰਸ਼ਨ ਸਿੰਘ, ਹਿੰਮਤ ਸਿੰਘ ਪੰਚ, ਦਰਸ਼ਨ ਸਿੰਘ, ਗੁਰਦੀਪ ਸਿੰਘ, ਕਿ੍ਸ਼ਨ ਸਿੰਘ ਸਾਬਕਾ ਪੰਚ ਆਦਿ ਮੌਜੂਦ ਸਨ |