ਬਰੇਟਾ, 18 ਦਸੰਬਰ (ਪਾਲ ਸਿੰਘ ਮੰਡੇਰ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸ਼ੁੱਧ ਖ਼ੁਰਾਕ ਪਦਾਰਥ ਮੁਹੱਈਆ ਕਰਵਾਉਣ ਦੀ ਚਲਾਈ ਗਈ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਡੈਜੀਗਨੇਟਿਡ ਅਫ਼ਸਰ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਸ਼ਹਿਰ ਦੇ ਸੰਤੋਸ਼ੀ ਮਾਤਾ ਮੰਦਰ ਵਿਖੇ ਸਬੰਧਿਤ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਕਰਿਆਨਾ, ਹਲਵਾਈ, ਡੇਅਰੀ, ਰੇਹੜੀ ਅਤੇ ਦੋਧੀ ਯੂਨੀਅਨ ਨਾਲ ਇੱਕ ਅਹਿਮ ਜਾਗਰੂਕਤਾ ਸੈਮੀਨਾਰ ਕੀਤਾ ਗਿਆ | ਸੰਬੋਧਨ ਕਰਦਿਆਂ ਡਾ. ਰਾਏ ਨੇ ਖੋਆ, ਪਨੀਰ ਅਤੇ ਹੋਰ ਮਠਿਆਈਆਂ ਆਦਿ ਆਪਣੇ ਅਦਾਰੇ ਦੇ ਅੰਦਰ ਹੀ ਮਿਆਰੀ ਖਾਦ ਪਦਾਰਥ ਦੀ ਵਰਤੋਂ ਕਰ ਕੇ ਬਣਾਏ ਜਾਣ ਅਤੇ ਦੁਕਾਨਾਂ 'ਤੇ ਐਕਸਪਾਇਰ ਚੀਜ਼ਾਂ ਨਾ ਵੇਚੀਆਂ ਜਾਣ ਤੇ ਸਾਫ਼ ਸਫ਼ਾਈ ਰੱਖਣ ਆਦਿ ਦੀ ਹਦਾਇਤ ਕੀਤੀ | ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਰੇਹੜੀਆਂ ਅਤੇ ਹੋਟਲਾਂ ਤੋਂ ਹੀ ਖਾਣ ਪੀਣ ਦੀ ਚੀਜ਼ਾਂ ਖ਼ਰੀਦੀਆਂ ਜਾਣ ਜੇ ਇਨ੍ਹਾਂ ਨਿਯਮਾਂ ਦਾ ਪਾਲਨਾ ਕਰਦੇ ਹਨ | ਉਨ੍ਹਾਂ ਕਿਹਾ ਮੈਰਿਜ ਪੈਲੇਸਾਂ 'ਚ ਇਹ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ ਜਾਵੇ | ਇਸ ਮੌਕੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਕੁਮਾਰ, ਨਰਾਇਣ ਦਾਸ, ਭੀਮ ਸੈਨ ਗਰਗ, ਮਨਿੰਦਰ ਕੁਮਾਰ, ਪਿ੍ੰਸ ਕੁਮਾਰ, ਦੋਧੀ ਯੂਨੀਅਨ ਦੇ ਪ੍ਰੀਤ ਸਿੰਘ ਅਤੇ ਹਲਵਾਈ ਯੂਨੀਅਨ ਦੇ ਮੀਨੂ ਰਾਣੀ ਹਾਜ਼ਰ ਸਨ |