23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਆਮ ਆਦਮੀ ਪਾਰਟੀ ਨੂੰ ਭੀਖੀ ਬਲਾਕ ਤੋੜਨ ਦਾ ਭੁਗਤਣਾ ਪਿਆ ਖ਼ਮਿਆਜ਼ਾ <br/>

Ad Position 21
No active advertisement
ਅਜੀਤ ਡੈਸਕ 19-12-2025
ਭੀਖੀ, 18 ਦਸੰਬਰ (ਬਲਕਾਰ ਸਿੰਘ ਸਹੋਤਾ)-ਲੰਘੇ ਮਹੀਨੀਂ ਪੰਜਾਬ ਸਰਕਾਰ ਵਲੋਂ ਸੂਬੇ ਦੇ ਬਲਾਕਾਂ ਦੇ ਪੁਨਰ-ਗਠਨ ਦੌਰਾਨ ਲਏ ਗਏ ਫ਼ੈਸਲੇ ਅਧੀਨ ਜੋ ਬਲਾਕ ਭੀਖੀ ਨੂੰ ਤੋੜ ਕੇ ਇੱਥੋਂ ਦੀਆ 33 ਪੰਚਾਇਤਾਂ ਮਾਨਸਾ ਬਲਾਕ 'ਚ ਸ਼ਾਮਲ ਕੀਤੀਆਂ ਗਈਆਂ ਦਾ ਖ਼ਮਿਆਜ਼ਾ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਹੋਈ ਚੋਣ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦਲੇਲ ਸਿੰਘ ਵਾਲਾ ਅਤੇ ਭੀਖੀ ਨਾਲ ਲਗਦੇ ਤਕਰੀਬਨ ਸਾਰੇ ਹੀ ਸੰਮਤੀ ਜ਼ੋਨਾਂ ਤੋਂ ਹਾਰ ਦਾ ਮੂੰਹ ਦੇਖਣਾ ਪਿਆ | ਜ਼ਿਕਰਯੋਗ ਹੈ ਕਿ ਭੀਖੀ ਬਲਾਕ ਨੂੰ ਤੋੜਨ ਦੇ ਵਿਰੋਧ 'ਚ ਇਲਾਕੇ ਦੀਆਂ ਰਾਜਸੀ, ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਬਲਾਕ ਬਚਾਓ ਸੰਘਰਸ਼ ਕਮੇਟੀ ਦਾ ਗਠਨ ਕਰ ਕੇ ਬੀ.ਡੀ.ਪੀ.ਓ ਦਫ਼ਤਰ ਵਿਖੇ ਲਗਾਤਾਰ 50 ਦਿਨ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ | ਸੰਘਰਸ਼ ਕਮੇਟੀ ਨੇ ਸਿੱਧਾ ਐਲਾਨ ਕੀਤਾ ਸੀ ਕਿ ਆਗਾਮੀ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ 'ਚ ਸਰਕਾਰ ਦੇ ਨੱਕ 'ਚ ਦਮ ਕਰਾਂਗੇ ਜੋ ਉਨ੍ਹਾਂ ਹੁਣ ਇਨ੍ਹਾਂ ਚੋਣਾਂ 'ਚ ਕਰ ਦਿਖਾਇਆ | ਜ਼ਿਲ੍ਹਾ ਪ੍ਰੀਸ਼ਦ ਦਲੇਲ ਸਿੰਘ ਵਾਲਾ ਜ਼ੋਨ ਤੋਂ ਉਮੀਦਵਾਰ ਕਰਮਜੀਤ ਕੌਰ ਸਮਾਓਾ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਨੂੰ 1 ਹਜ਼ਾਰ 51 ਵੋਟਾਂ 'ਤੇ ਹਰਾਉਣ 'ਚ ਕਾਮਯਾਬ ਰਹੀ | ਇਸੇ ਤਰਾਂ ਬਲਾਕ ਸੰਮਤੀ ਜ਼ੋਨ ਮੱਤੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਰਜਿੰਦਰ ਕੌਰ ਜੇਤੂ ਰਹੀ | ਜ਼ੋਨ ਹੌਡਲਾ ਕਲਾਂ ਤੋਂ ਅਕਾਲੀ ਉਮੀਦਵਾਰ ਜਤਿੰਦਰ ਕੌਰ, ਜ਼ੋਨ ਧਲੇਵਾ ਤੋਂ ਪ੍ਰੀਤਮ ਕੌਰ ਅਤੇ ਜ਼ੋਨ ਹੀਰੋਂ ਕਲਾ ਤੋਂ ਮਨਦੀਪ ਕੌਰ ਜੇਤੂ ਰਹੀ ਜਦਕਿ ਜ਼ੋਨ ਖੀਵਾ ਕਲਾਂ ਤੋਂ ਅਕਾਲੀ ਦਲ ਦਾ ਰੂਪ ਸਿੰਘ ਜੇਤੂ ਰਿਹਾ ਤੇ ਸਮਾਓਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਜੇਤੂ ਰਹੀ |

Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਨੇ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਖਾਣ-ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਫੂਡ ਸੇਫ਼ਟੀ ਲਾਇਸੈਂਸ ਜ਼ਰੂਰ ਬਣਵਾਉਣ- ਡਾ. ਰਾਏ <br/>
Ad Position 24