ਮਾਨਸਾ 22, ਦਸੰਬਰ (ਸ.ਰਿ.)- ਪੰਜਾਬ ਮਿਊਾਸਪਲ ਰਿਟਾਇਰੀ ਫੈਡਰੇਸ਼ਨ ਮਾਨਸਾ ਵਲੋਂ 70 ਸਾਲ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਡਾ. ਜਨਕ ਰਾਜ ਸਿੰਗਲਾ, ਗੁਰਪ੍ਰੀਤ ਸਿੰਘ ਵਾਲੀਆ ਅਤੇ ਹਨੀਫ਼ ਮੁਹੰਮਦ, ਕੁਲਦੀਪ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮਾਨਸਾ ਵਲੋਂ ਰਿਟਾਇਰਡ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਕਿਹਾ ਕਿ ਸੇਵਾ ਮੁਕਤ ਕਰਮਚਾਰੀਆਂ ਨੂੰ ਸਮਾਜ 'ਚ ਨੈਤਿਕ ਕਦਰਾਂ-ਕੀਮਤਾਂ ਕਾਇਮ ਰੱਖਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ ਅੰਮਿ੍ਤ ਪਾਲ ਲੇਖਾਕਾਰ, ਯੂਨੀਅਨ ਦੇ ਸਕੱਤਰ ਪਵਨ ਕੁਮਾਰ ਗੋਠਵਾਲ, ਕੈਸ਼ੀਅਰ ਨਰਿੰਦਰ ਸਿੰਘ, ਧੂਫ਼ ਸਿੰਘ, ਮਦਨ ਲਾਲ, ਕਿ੍ਸ਼ਨ ਲਾਲ, ਜਨਕ ਰਾਜ ਆਦਿ ਹਾਜ਼ਰ ਸਨ |
70 ਸਾਲਾਂ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ <br/>
ਅਜੀਤ ਡੈਸਕ
23-12-2025