03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਵਲੋਂ ਨਿੱਜੀਕਰਨ ਨੀਤੀਆਂ ਖ਼ਿਲਾਫ਼ ਰੋਸ ਮੁਜ਼ਾਹਰਾ <br/>

Ad Position 21
No active advertisement
ਅਜੀਤ ਡੈਸਕ 23-12-2025

ਬੁਢਲਾਡਾ, 22 ਦਸੰਬਰ (ਸਵਰਨ ਸਿੰਘ ਰਾਹੀ)-ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵਲੋਂ ਬਿਜਲੀ ਸੋਧ ਬਿੱਲ ਤੇ ਹੋਰਨਾਂ ਨਿੱਜੀਕਰਨ ਦੀਆਂ ਨੀਤੀਆਂ ਖ਼ਿਲਾਫ਼ ਕਨਵੈੱਨਸ਼ਨ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ | ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨਰਾਇਣ ਦੱਤ, ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਲੋਕ ਮੋਰਚਾ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਬਠਿੰਡਾ ਨੇ ਕਿਹਾ ਹੈ ਕਿ ਇਹ ਬਿੱਲ ਕੇਂਦਰ ਸਰਕਾਰ ਵਲੋਂ 2003 ਵਿਚ ਬਣਾਏ ਬਿਜਲੀ ਕਾਨੂੰਨ ਨੂੰ ਹੋਰ ਸੋਧ ਕੇ ਬਿਜਲੀ ਵੰਡ ਦੇ ਖੇਤਰ 'ਚ ਦੇਸੀ-ਵਿਦੇਸ਼ੀ ਨਿੱਜੀ ਬਿਜਲੀ ਵਪਾਰੀਆਂ ਦੇ ਖੁੱਲ੍ਹੇ ਦਾਖ਼ਲੇ ਲਈ ਕਾਨੂੰਨ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕੰਪਨੀਆਂ ਦੇ ਮੁਨਾਫ਼ੇ ਵਧਣਗੇ ਅਤੇ ਲੋਕਾਂ ਦੀ ਲੁੱਟ ਤੇਜ਼ ਹੋਵੇਗੀ ਕਿਉਂਕਿ ਬਿਜਲੀ ਦੇ ਰੇਟ ਵੀ ਨਿੱਜੀ ਕੰਪਨੀਆਂ ਦੀ ਮਰਜ਼ੀ ਦੇ ਹੋਣਗੇ, ਰੇਟ ਮਿਥਣ ਲਈ ਵਰਤੀ ਜਾਂਦੀ ਕਰਾਸ ਸਬਸਿਡੀ ਬੰਦ ਹੋਵੇਗੀ, ਮੁਫ਼ਤ ਬਿਜਲੀ ਦੇਣ ਦੀ ਨੀਤੀ ਖ਼ਤਮ ਹੋਵੇਗੀ | ਉਨ੍ਹਾਂ ਕਿਹਾ ਕਿ ਅਜਿਹਾ ਬਿੱਲ ਪਹਿਲਾਂ 2020 'ਚ ਵੀ ਲਿਆਂਦਾ ਗਿਆ ਸੀ ਪਰ ਉਸ ਵੇਲੇ ਦਿੱਲੀ ਦੇ ਬਾਰਡਰਾਂ 'ਤੇ ਮੋਰਚੇ ਲਗਾਈ ਬੈਠੇ ਕਿਸਾਨ ਸੰਘਰਸ਼ ਕਰ ਕੇ ਰੋਕ ਦਿੱਤਾ ਗਿਆ ਸੀ | ਤਾਰਾ ਚੰਦ ਬਰੇਟਾ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਪੁਲਿਸ ਵਲੋਂ ਨਸ਼ੀਲੀਆਂ ਵਸਤਾਂ ਬਰਾਮਦ, 14 ਖ਼ਿਲਾਫ਼ ਮੁਕੱਦਮਾ ਦਰਜ <br/> ਅਗਲੀ ਖ਼ਬਰ 70 ਸਾਲਾਂ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ <br/>
Ad Position 24