28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲੋਕ ਜਨਸ਼ਕਤੀ ਪਾਰਟੀ ਨੇ ਸ਼ਹਿਰ ਦੀ ਨਵੀਂ ਵਾਰਡਬੰਦੀ 'ਤੇ ਪ੍ਰਗਟਾਇਆ ਇਤਰਾਜ਼

Ad Position 21
No active advertisement
ਅਜੀਤ ਡੈਸਕ 30-12-2025
ਬਠਿੰਡਾ, 29 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੀਆਂ ਆਗਾਮੀ ਆਮ ਚੋਣਾਂ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਹਿਰ ਦੀ ਨਵੀਂ ਵਾਰਡਬੰਦੀ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ 'ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਇਤਰਾਜ਼ ਪ੍ਰਗਟ ਕਰਦੇ ਹੋਏ ਇਹ ਵਾਰਡਬੰਦੀ ਨਵੇਂ ਸਿਰੇ ਤੋਂ ਸਹੀ ਤਰੀਕੇ ਨਾਲ ਬਣਾਉਣ ਦੀ ਮੰਗ ਕੀਤੀ ਹੈ | ਇਸ ਸਬੰਧੀ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਣ ਉਪਰੰਤ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਕਿਹਾ ਕਿ ਸੱਤਾਧਾਰੀ ਧਿਰ ਨੇ ਆਪਣੇ ਹਿੱਤਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਦੀ ਵਾਰਡਬੰਦੀ ਆਪਣੇ ਅਨੁਸਾਰ ਬਣਾਈ ਹੈ, ਜਿਸ ਵਿਚ ਆਮ ਵਰਗ ਦੇ ਜ਼ਿਆਦਾ ਵੋਟ ਬੈਂਕ ਵਾਲੇ ਵਾਰਡ ਨੂੰ ਕਿਸੇ ਹੋਰ ਵਰਗ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਤੇ ਇਸੇ ਤਰ੍ਹਾਂ ਰਾਖਵੇਂ ਵਾਰਡਾਂ ਨੂੰ ਆਮ ਵਰਗ ਲਈ ਘੋਸ਼ਿਤ ਕਰ ਦਿੱਤਾ ਗਿਆ ਹੈ, ਜਿਸ ਨੂੰ ਪਹਿਲਾਂ ਵਾਂਗ ਹੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਰੇਲਵੇ ਲਾਇਨ ਦੇ ਦੂਜੇ ਪਾਸੇ ਵਸਦੇ ਲੋਕਾਂ ਨੂੰ ਦੂਸਰੇ ਵਾਰਡਾਂ ਵਿਚ ਸ਼ਾਮਲ ਕਰ ਦਿੱਤਾ ਹੈ, ਜਿਸ ਨਾਲ ਇਨ੍ਹਾਂ ਲੋਕਾਂ ਨੂੰ ਵੋਟਾਂ ਪਾਉਣ ਸਮੇਂ ਰੇਲਵੇ ਲਾਈਨਾਂ ਲੰਘਣ ਲਈ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਇਹ ਲੋਕ ਮੁੜ ਲਾਇਨੋਪਾਰ ਵਾਲੇ ਵਾਰਡਾਂ 'ਚ ਹੀ ਰੱਖੇ ਜਾਣ ਅਤੇ ਵਾਰਡਾਂ ਦੀ ਤਬਦੀਲੀ ਕਰਨ ਨਾਲ ਆਮ ਲੋਕਾਂ ਨੂੰ ਜ਼ਰੂਰੀ ਕਾਗ਼ਜ਼ਾਂ ਉੱਪਰ ਆਪਣੇ ਪਤੇ ਵਗ਼ੈਰਾ ਤਬਦੀਲ ਕਰਵਾਉਣ ਅਤੇ ਡਾਕ ਵਗ਼ੈਰਾ ਮਿਲਣ ਦੀ ਆਉਣ ਵਾਲੀ ਮੁਸ਼ਕਿਲ ਨੂੰ ਦੇਖਦਿਆਂ ਵਾਰਡਬੰਦੀ ਨੂੰ ਪਹਿਲਾਂ ਵਾਂਗ ਹੀ ਰੱਖਿਆ ਜਾਵੇ, ਨਹੀਂ ਤਾਂ ਉਨ੍ਹਾਂ ਦੀ ਪਾਰਟੀ ਨਵੀਂ ਵਾਰਡਬੰਦੀ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਏਗੀ | ਇਸ ਮੌਕੇ ਜਨਰਲ ਸਕੱਤਰ ਚਾਨਣ ਰਾਹੀ, ਸਕੱਤਰ ਗੋਰਾ ਸਿੰਘ, ਖ਼ਜ਼ਾਨਚੀ ਸੰਦੀਪ ਕੁਮਾਰ ਤੇ ਪਾਰਟੀ ਦੇ ਹੋਰ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਕੀਤਾ ਕਤਲ ਕਤਲ ਕਰਨ ਤੋਂ ਬਾਅਦ ਰਚੀ ਸੀ ਪਤਨੀ ਦੇ ਲਾਪ... ਅਗਲੀ ਖ਼ਬਰ -ਬਠਿੰਡਾ ਅਪਰਾਧਨਾਮਾ- 536.26 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀ ਗਿ੍ਫ਼ਤਾਰ
Ad Position 24