ਬੇਗੋਵਾਲ, 3 ਜੂਨ (ਸੁਖਜਿੰਦਰ ਸਿੰਘ)-ਬ੍ਰਹਮ ਗਿਆਨੀ ਮਹਾਨ ਤਪੱਸਵੀ ਵਿੱਦਿਆ ਦੇ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 75ਵੀਂ ਸਾਲਾਨਾ ਬਰਸੀ ਜੋ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਸ਼ਰਧਾ ਦੇ ਨਾਲ ਸਮਾਪਤ ਹੋਏ | ਇਸ ਸਬੰਧੀ ਅੱਜ ਤੀਸਰੇ ਤੇ ਅੰਤਿਮ ਦਿਨ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ ਜਿਸ 'ਚ ਅੰਮਿ੍ਤ ਵੇਲੇ ਆਸਾ ਜੀ ਦੀ ਵਾਰ ਦੇ ਨਾਲ ਇਨ੍ਹਾਂ ਸਮਾਗਮਾਂ ਦੀ ਆਰੰਭਤਾ ਹੋਈ, ਜਿਸ ਉਪਰੰਤ ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼ੌਕੀਨ ਸਿੰਘ, ਭਾਈ ਹਰਜੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਗੁਰਮੁਖ ਸਿੰਘ ਹਜ਼ੂਰੀ ਰਾਗੀ ਡੇਰਾ ਸੰਤ ਬਾਬਾ ਪ੍ਰੇਮ ਸਿੰਘ, ਭਾਈ ਬਲਜਿੰਦਰ ਸਿੰਘ ਟਾਹਲੀ ਆਦਿ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ ਤੇ ਨਾਲ ਹੀ ਸੰਗਤਾਂ ਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ | ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇੱਕ ਮਹੀਨਾ ਚੱਲੇ ਇਨ੍ਹਾਂ ਸਮਾਗਮਾਂ ਵਿਚ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਜਿਨ੍ਹਾਂ ਲਈ ਉਹ ਹਮੇਸ਼ਾ ਰਿਣੀ ਰਹਿਣਗੇ | ਉਨ੍ਹਾਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੇ ਭਲੇ ਵਿਚ ਲਗਾ ਦਿੱਤਾ | ਉਨ੍ਹਾਂ ਨੇ ਆਪਣੇ ਜੀਵਨ ਵਿਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਥਾਹ ਜਤਨ ਕੀਤੇ ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਹਰ ਕੀ ਪੌੜੀ ਦੀ ਸੇਵਾ ਕਰਵਾਈ, ਇਸ ਦੇ ਨਾਲ-ਨਾਲ ਉਹ ਸ਼੍ਰੋਮਣੀ ਕਮੇਟੀ ਦੇ 26 ਸਾਲ ਮੈਂਬਰ ਵੀ ਰਹੇ, ਇੱਥੇ ਹੀ ਬੱਸ ਨਹੀਂ ਉਹ ਰਾਜਨੀਤਕ ਖੇਤਰ 'ਚ ਆਉਂਦਿਆਂ ਉਨ੍ਹਾਂ ਨੇ ਇੱਕ ਚੋਣ ਵੀ ਲੜੀ ਤੇ ਵਿਧਾਨ ਸਭਾ 'ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਅੱਜ ਇਸ ਗੱਲ ਦਾ ਪ੍ਰਣ ਕਰੀਏ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ਤੋਂ ਸੇਧ ਲੈ ਕੇ ਜਾਈਏ ਤੇ ਹਰ ਘਰ 'ਚ ਇੱਕ ਪਰਿਵਾਰਿਕ ਸਾਂਝ ਪੈਦਾ ਕਰਕੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਈਏ | ਇਸ ਸਮੇਂ ਯੁਵਰਾਜ ਭੁਪਿੰਦਰ ਸਿੰਘ ਮੈਨੇਜਰ ਡੇਰਾ ਸੰਤ ਬਾਬਾ ਪ੍ਰੇਮ ਸਿੰਘ, ਵਿਸ਼ਾਲ ਜੁਲਕਾ, ਜਥੇਦਾਰ ਗੁਰਦਿਆਲ ਸਿੰਘ ਸੁਲਤਾਨਪੁਰ ਲੋਧੀ, ਕੈਪਟਨ ਜਗਤਾਰ ਸਿੰਘ, ਪਿ੍ੰਸੀਪਲ ਸੇਵਾ ਸਿੰਘ, ਜਰਨੈਲ ਸਿੰਘ ਟਾਂਡੀ, ਰਾਜਨ ਸਾਬਕਾ ਸਰਪੰਚ ਹਬੀਬਵਾਲ, ਲਖਵਿੰਦਰ ਸਿੰਘ ਸਰਪੰਚ, ਬਲਵਿੰਦਰ ਸਿੰਘ ਮਹਿਮਦਪੁਰ, ਰਘਬੀਰ ਸਿੰਘ ਪੰਚ ਮਹਿਮਦਪੁਰ, ਗੁਰਨਾਮ ਸਿੰਘ, ਜੋਗਿੰਦਰ ਸਿੰਘ ਮੱਲ, ਹਰਜਿੰਦਰ ਸਿੰਘ ਤਲਵੰਡੀ, ਭੁਪਿੰਦਰ ਸਿੰਘ ਭੱਟੀ, ਬਲਜੀਤ ਸਿੰਘ ਅਵਾਨ, ਪਰਮਜੀਤ ਸਿੰਘ ਵਿੱਕੀ ਮਹਿੰਦਰ ਸਿੰਘ ਈਨੋਵਾਲ, ਪਿ੍ੰਸੀਪਲ ਮਾਨ ਸਿੰਘ ਮਿਆਣੀ, ਗੁਰਮੇਲ ਸਿੰਘ ਮੁਲਤਾਨੀ, ਮਾਸਟਰ ਸੁਖਦੇਵ ਰਾਜ, ਮਲੂਕ ਸਿੰਘ ਖਸਰੀਆ, ਨਰਿੰਦਰ ਸਿੰਘ ਈਸਰਬੁੱਚਾ, ਨਿਰਮਲ ਸਿੰਘ ਰਾਮਗੜ੍ਹ, ਮਨਪ੍ਰੀਤ ਸਿੰਘ ਰਿੱਕੀ, ਡਾਕਟਰ ਨਰਿੰਦਰ ਕੁਮਾਰ ਬਾਵਾ ਨਡਾਲਾ, ਅਵਤਾਰ ਸਿੰਘ ਮੁਲਤਾਨੀ, ਭੋਲਾ ਸਿੰਘ ਬਰਿਆਰ ਹਰਜਿੰਦਰ ਸਿੰਘ ਜੇਪੀ ਆਦਿ ਹਾਜ਼ਰ ਸਨ |