20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕੈਂਬਰਿਜ ਸਕੂਲ ਦੇ ਓਪਨ ਡਿਸਟਿ੍ਕਟ ਸਵਿਮਿੰਗ ਤੈਰਾਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

Ad Position 21
No active advertisement
ਅਜੀਤ ਡੈਸਕ 31-08-2025
ਫਗਵਾੜਾ, 30 ਅਗਸਤ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਤੈਰਾਕਾਂ ਨੇ ਓਪਨ ਡਿਸਟਿ੍ਕਟ ਸਵਿਮਿੰਗ ਚੈਂਪੀਅਨਸ਼ਿਪ 'ਚ ਲੜਕੇ ਤੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁਕਾਬਲੇ 'ਚ ਵੱਖ ਵੱਖ ਉਮਰ ਵਰਗ 'ਚ 300 ਤੋਂ ਜ਼ਿਆਦਾ ਅਥਲੀਟਾਂ ਨੇ ਹਿੱਸਾ ਲਿਆ | ਸਕੂਲ ਦੀ ਤੈਰਾਕੀ ਟੀਮ ਨੇ ਵੱਖ ਵੱਖ ਭਾਗਾਂ 'ਚ 20 ਮੈਡਲ ਹਾਸਲ ਕੀਤੇ ਜਿਨ੍ਹਾਂ 'ਚੋਂ 7 ਸੋਨੇ, 6 ਚਾਂਦੀ ਤੇ 7 ਕਾਂਸੀ ਦੇ ਮੈਡਲ ਸ਼ਾਮਿਲ ਹਨ | ਮੁਕਾਬਲੇ ਦੌਰਾਨ ਸ਼ਾਇਰਾ ਠਾਕੁਰ ਤੀਸਰੀ ਜਮਾਤ ਨੇ 25 ਮੀਟਰ ਬੈੱਸਟ ਸਟ੍ਰੋਕ 'ਚ ਕਾਂਸੇ ਦਾ ਤਗਮਾ ਜਿੱਤਿਆ | ਸੁਖਮਨੀ ਕੌਰ ਨੇ 50 ਮੀਟਰ ਬੈਕਸਟ੍ਰੋਕ 'ਚ ਸੋਨੇ ਦਾ ਤਗਮਾ ਤੇ 50 ਮੀਟਰ ਫ੍ਰੀ ਸਟਾਈਲ 'ਚ ਕਾਂਸੇ ਦਾ ਮੈਡਲ ਜਿੱਤਿਆ | ਤਾਨਿਆ ਪੁਰੀ ਨੇ 50 ਮੀਟਰ ਫ੍ਰੀ ਸਟਾਇਲ ਤੇ 50 ਮੀਟਰ ਬਟਰ ਫਲਾਈ ਸਟ੍ਰੋਕ 'ਚ ਦੋ ਸੋਨੇ ਦੇ ਤਗਮੇ ਜਿੱਤੇ | ਤਾਨਿਆ ਨੇ 50 ਮੀਟਰ ਬੈੱਸਟ ਸਟ੍ਰੋਕ 'ਚ ਚਾਂਦੀ ਦਾ ਮੈਡਲ ਤੇ ਫ੍ਰੀ ਸਟਾਇਲ 'ਚ ਦੋ ਕਾਂਸੇ ਦੇ ਮੈਡਲ ਜਿੱਤੇ | ਅਰਮਾਨ ਵਾਲੀਆ ਨੇ 50 ਮੀਟਰ ਤੇ 100 ਮੀਟਰ ਫ੍ਰੀ ਸਟਾਇਲ ਈਵੈਂਟ 'ਚ ਦੋ ਚਾਂਦੀ ਦੇ ਮੈਡਲ ਤੇ 50 ਮੀਟਰ ਬਟਰ ਫਲਾਈ 'ਚ ਕਾਂਸੇ ਦਾ ਮੈਡਲ ਹਾਸਲ ਕੀਤਾ | ਸਕੂਲ ਪਿ੍ੰਸੀਪਲ ਜ਼ੋਰਾਵਰ ਸਿੰਘ ਨੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭੁਲੱਥ ਨੇ ਜ਼ਰੂਰਤਮੰਦਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਅਗਲੀ ਖ਼ਬਰ ਸਰੀਰਕ ਸਿੱਖਿਆ ਵਿਭਾਗ ਨੇ ਕਾਲਜ ਕੈਂਪਸ 'ਚ ਖੇਡ ਦਿਵਸ ਮਨਾਇਆ
Ad Position 24