ਜਲੰਧਰ-ਬੰਬੀਆਂਵਾਲ ਤੇ ਖੇੜਾ-ਜਮਸ਼ੇਰ ਸੜਕ ਵਿਚਕਾਰ ਮੀਂਹ ਦੇ ਪਾਣੀ ਨਾਲ ਪਿਆ ਕਈ ਫੁੱਟ ਚੌੜਾ ਪਾੜ ਅੱਜ ਵੀ ਪੂਰਿਆ ਨਹੀਂ ਜਾ ਸਕਿਆ, ਜਿਸ ਕਾਰਨ ਅੱਜ ਲਗਾਤਾਰ ਦੂਸਰੇ ਦਿਨ ਵੀ ਇਸ ਸੜਕ 'ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸੜਕ 'ਤੇ ਪਏ ਪਾੜ ਕਾਰਨ ਜਮਸ਼ੇਰ-ਖੇੜਾ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਮੈਕਡੋਨਲ ਰੋਡ ਦੇ ਉੱਪਰੋਂ ਦੀ ਕਈ ਕਿਲੋਮੀਟਰ ਦੂਰ ਦਾ ਸਫਰ ਤੈਅ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਇਸ ਪਾੜ ਨੂੰ ਤੁਰੰਤ ਪੂਰਿਆ ਜਾਵੇ, ਤਾਂ ਜੋ ਲੋਕਾਂ ਦੀਆਂ ਆਵਾਜਾਈ ਸੰਬੰਧੀ ਦਿੱਕਤਾਂ ਨੂੰ ਦੂਰ ਕੀਤਾ ਜਾ ਸਕੇ | ਇੱਥੇ ਦੱਸਣਯੋਗ ਹੈ ਕਿ ਇਸ ਸੜਕ 'ਤੇ ਦੋ ਥਾਵਾਂ 'ਤੇ ਵੱਡੇ ਪਾੜ ਪਏ ਹਨ, ਜਦਕਿ ਦਰਜਨਾਂ ਥਾਵਾਂ ਤੋਂ ਸੜਕ ਧੱਸ ਗਈ ਹੈ |