27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਲਗਾਤਾਰ ਮੀਂਹ ਪੈਣ ਕਾਰਨ ਘਰਾਂ, ਸਰਕਾਰੀ ਦਫ਼ਤਰਾਂ ਤੇ ਹੋਰ ਮਕਾਨਾਂ ਦੀਆਂ ਛੱਤਾਂ ਸਿੰਮਣ ਲੱਗੀਆਂ

Ad Position 21
No active advertisement
ਅਜੀਤ ਡੈਸਕ 04-09-2025
ਸੁਲਤਾਨਪੁਰ ਲੋਧੀ, 3 ਸਤੰਬਰ (ਥਿੰਦ)-ਬੀਤੇ 11-12 ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਜਿੱਥੇ ਹੜ੍ਹਾਂ ਦੀ ਸਥਿਤੀ ਨੂੰ ਗੰਭੀਰ ਕਰ ਦਿੱਤੀ ਹੈ ਉੱਥੇ ਹੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੋਣ ਕਰਕੇ ਉਨ੍ਹਾਂ ਨੂੰ ਆਪਣਾ ਸਾਰਾ ਸਾਮਾਨ ਗਿੱਲਾ ਹੋਣ ਤੋਂ ਬਚਾਉਣ ਲਈ ਮਿਹਨਤ ਕਰਨੀ ਪੈ ਰਹੀ ਹੈ | ਇਸ ਮੌਕੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੰਕਰੀਟ ਨਾਲ ਬਣੀਆਂ ਛੱਤਾਂ ਵੀ ਜਵਾਬ ਦੇ ਗਈਆਂ ਹਨ, ਜਦ ਕਿ ਆਮ ਤੌਰ ਤੇ ਲੋਕਾਂ ਵਿਚ ਇਹ ਪ੍ਰਭਾਵ ਹੁੰਦਾ ਸੀ ਕਿ ਲਗਾਤਾਰ ਮੀਂਹ ਨਾਲ ਕੱਚੀਆਂ ਸਿੰਮਣ ਲੱਗ ਪੈਂਦੀਆਂ ਹਨ | ਬਾਰਿਸ਼ ਦੇ ਚੱਲਦਿਆਂ ਇਨ੍ਹਾਂ ਦਿਨਾਂ ਦੌਰਾਨ ਲੋਕਾਂ ਵੱਲੋਂ ਤਰਪਾਲਾਂ ਆਦਿ ਦੀ ਵਿੱਕਰੀ ਵੱਡੇ ਪੱਧਰ ਤੇ ਕੀਤੀ ਗਈ ਹੈ | ਸੁਲਤਾਨਪੁਰ ਲੋਧੀ ਸਥਿਤ ਕੁੱਝ ਦੁਕਾਨਾਂ ਤੇ ਤਰਪਾਲਾਂ ਦੇ ਭੰਡਾਰ ਮੁੱਕ ਗਏ ਹਨ | ਉੱਧਰ ਬਲਾਕ ਸੁਲਤਾਨਪੁਰ ਲੋਧੀ ਦੇ ਬਹੁਤੇ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਹੋਰ ਬਿਲਡਿੰਗਾਂ ਵਿਚ ਛੱਤਾਂ ਦੇ ਚੋਣ ਦੀਆਂ ਖ਼ਬਰਾਂ ਮਿਲੀਆਂ ਹਨ | ਸੁਲਤਾਨਪੁਰ ਲੋਧੀ ਸਥਿਤ ਰੈਸਟ ਹਾਊਸ ਜੋ ਕਿ 2019 ਵਿਚ ਉਸਾਰਿਆ ਗਿਆ ਸੀ ਉਸ ਦੀਆਂ ਛੱਤਾਂ ਵੀ ਕੁੱਝ ਥਾਵਾਂ ਤੇ ਸਿੰਮ ਗਈਆਂ ਹਨ | ਇਸੇ ਤਰ੍ਹਾਂ ਬਲਾਕ ਡਿਵੈਲਪਮੈਂਟ ਦਫ਼ਤਰ, ਬਿਜਲੀ ਦਫ਼ਤਰ ਦੀਆਂ ਛੱਤਾਂ ਚੋਣ ਕਾਰਨ ਉੱਥੇ ਪਿਆ ਰਿਕਾਰਡ ਵੀ ਗਿੱਲਾ ਹੋਇਆ ਹੈ | ਬਲਾਕ ਸੁਲਤਾਨਪੁਰ ਲੋਧੀ ਦੇ ਕਈ ਸਕੂਲਾਂ ਦੀਆਂ ਛੱਤਾਂ ਵੀ ਇਸ ਬਰਸਾਤੀ ਮੌਸਮ ਦੌਰਾਨ ਜਵਾਬ ਦੇ ਗਈਆਂ ਹਨ ਜੋ ਆਉਣ ਵਾਲੇ ਸਮੇਂ ਵਿਚ ਖ਼ਤਰਨਾਕ ਸਾਬਿਤ ਹੋ ਸਕਦੀਆਂ ਹਨ | ਬੀਤੇ ਦਿਨਾਂ ਦੌਰਾਨ ਹਲਕੇ ਦੇ ਪਿੰਡ ਕਬੀਰਪੁਰ ਵਿਚ ਵੀ ਮੀਂਹ ਨਾਲ ਆਟਾ ਚੱਕੀ ਦੀ ਛੱਤ ਡਿਗ ਪਈ ਸੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਤੋਂ ਬਚਾਅ ਲਈ ਮੌਸਮ ਵਿਭਾਗ ਦੀ ਕਾਰਗੁਜ਼ਾਰੀ ਨੂੰ ਹੋਰ ਸੁਚਾਰੂ ਬਣਾਉਣ ਦੀ ਲੋੜ-ਓਮਕਾਰ ਕਾਲੀਆ ਅਗਲੀ ਖ਼ਬਰ ਪਿੰਡ ਮਹੇੜੂ, ਖਜੂਰਲਾ, ਭਾਖੜੀਆਣਾ ਤੇ ਵਾਹਦਾ ਵਿਖੇ ਹੜ੍ਹ ਦੀ ਸਥਿਤੀ ਦਾ ਡਾ. ਰਾਜ ਕੁਮਾਰ ਚੱਬੇਵਾਲ ਤੇ ਡੀ. ਸੀ. ਨੇ ਜਾਇ...
Ad Position 24