28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪ੍ਰਸ਼ਾਸਨ ਤੋਂ ਅੱਕੇ ਲੋਕਾਂ ਨੇ ਖ਼ੁਦ ਪੋਕਲੇਨ ਨਾਲ ਬਰਸਾਤੀ ਡਰੇਨ ਦੀ ਸਫ਼ਾਈ ਦਾ ਕੰਮ ਆਰੰਭਿਆ

Ad Position 21
No active advertisement
ਅਜੀਤ ਡੈਸਕ 04-09-2025
ਡਡਵਿੰਡੀ, 3 ਸਤੰਬਰ (ਦਿਲਬਾਗ ਸਿੰਘ ਝੰਡ)-ਪੰਜਾਬ ਭਰ ਵਿਚ ਪੈ ਰਹੇ ਲਗਾਤਾਰ ਤੇਜ਼ਧਾਰ ਮੀਂਹ ਨਾਲ ਜਿੱਥੇ ਜਨਜੀਵਨ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਇਹ ਮੀਂਹ ਕਿਸਾਨਾਂ ਲਈ ਬਹੁਤ ਵੱਡੀ ਮੁਸੀਬਤ ਲੈ ਕੇ ਡਿੱਗਾ ਹੈ | ਇਲਾਕੇ ਦੇ ਇਤਿਹਾਸਿਕ ਪਿੰਡ ਡੱਲਾ ਸਾਹਿਬ ਦੇ ਆਸ ਪਾਸ ਕਰੀਬ ਡੇਢ ਦਰਜਨ ਪਿੰਡਾਂ ਦੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ ਅਤੇ ਕਈ ਪਿੰਡਾਂ ਦਾ ਆਪਸੀ ਸੜਕੀ ਸੰਪਰਕ ਟੁੱਟ ਚੁੱਕਾ ਹੈ | ਇਨ੍ਹਾਂ ਪਿੰਡਾਂ ਵਿਚੋਂ ਦੀ ਲੰਘਦੀ ਬਰਸਾਤੀ ਡਰੇਨ ਦੀ ਪਿਛਲੇ ਲੰਮੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਇਸ ਵਿਚ ਪਾਣੀ ਵਗਣ ਤੋਂ ਸਮਰੱਥ ਹੈ | ਜਿਸ ਕਾਰਨ ਡਾਫ ਲੱਗਣ ਨਾਲ ਇਨ੍ਹਾਂ ਪਿੰਡਾਂ ਦੀ ਤਕਰੀਬਨ 4 ਤੋਂ 5 ਹਜ਼ਾਰ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ | ਫ਼ਸਲ ਡੁੱਬੀ ਦੇਖ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਖ਼ਰਚੇ 'ਤੇ ਅੱਜ ਬਰਸਾਤੀ ਡਰੇਨ ਨੂੰ ਪੋਕ ਲੇਨ ਤੇ ਜੇ.ਸੀ.ਬੀ. ਮਸ਼ੀਨ ਲਗਾ ਕੇ ਸਾਫ਼ ਕਰਨ ਦਾ ਤਹੱਈਆ ਕੀਤਾ ਜਾ ਰਿਹਾ ਹੈ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬੰਬ ਅਤੇ ਨੰਬਰਦਾਰ ਅਮਰਜੀਤ ਸਿੰਘ ਫ਼ੌਜੀ ਕਾਲੋਨੀ ਨੇ ਦੱਸਿਆ ਕਿ ਮਾਨਸੂਨ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਕਿ ਇਸ ਬਰਸਾਤੀ ਡਰੇਨ ਦੀ ਸਫ਼ਾਈ ਕਰਾਈ ਜਾਵੇ, ਪਰ ਪ੍ਰਸ਼ਾਸਨ ਵੱਲੋਂ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਲਾਕੇ ਵਿਚ ਭਾਰੀ ਮੀਂਹ ਪੈਣ ਨਾਲ ਇਸ ਡਰੇਨ ਦੇ ਕੰਢੇ ਵੱਸਦੇ ਪਿੰਡ ਡੱਲਾ ਸਾਹਿਬ, ਗਿੱਲਾਂ, ਅਮਰਜੀਤਪੁਰ, ਕਰਮਜੀਤਪੁਰ, ਮੋਖੇ, ਫ਼ੌਜੀ ਕਲੋਨੀ, ਮੁਹੱਬਲੀਪੁਰ, ਕੋਟਲਾ, ਮਨਿਆਲਾ, ਨਸੀਰਪੁਰ, ਨਸੀਰੇਵਾਲ, ਤੋਤੀ, ਫੂਕੀਵਾਲਾ, ਫੱਤੂਵਾਲ, ਦੀਪੇਵਾਲ, ਭੌਰ ਅਤੇ ਡੇਰਾ ਸੈਦਾਂ ਆਦਿ ਪਿੰਡਾਂ ਦੀ ਕਰੀਬ 4 ਤੋਂ 5 ਹਜ਼ਾਰ ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬੀ ਪਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਇਸ ਡਰੇਨ ਦੀ ਸਮੇਂ ਸਿਰ ਸਫ਼ਾਈ ਹੁੰਦੀ ਤਾਂ ਮੀਂਹ ਦਾ ਪਾਣੀ ਨਾਲੋਂ ਨਾਲ ਨਿਕਲ ਜਾਣਾ ਸੀ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਇੱਕ ਦੋ ਦਿਨ ਹੋਰ ਪਾਣੀ ਨਾ ਨਿਕਲਿਆ ਤਾਂ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਸਾਰੇ ਪਿੰਡਾਂ ਵੱਲੋਂ ਉਗਰਾਹੀ ਇਕੱਤਰ ਕਰਕੇ ਆਪਣੇ ਖ਼ਰਚੇ 'ਤੇ 4 ਹਜ਼ਾਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਪੋਕ ਲੇਨ ਡਰੇਨ ਦੀ ਸਫ਼ਾਈ ਵਾਸਤੇ ਲਗਾਈ ਗਈ ਹੈ ਤੇ ਇਸ ਦੇ ਨਾਲ ਇੱਕ ਜੇ.ਸੀ.ਬੀ. ਮਸ਼ੀਨ ਵੀ ਕੰਮ ਕਰ ਰਹੀ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਇਲਾਕੇ ਵਿਚੋਂ ਲੰਘਦੇ ਇਨ੍ਹਾਂ ਕੁਦਰਤੀ ਵਹਿਣਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸਮੇਂ ਸਾਰੇ ਇਨ੍ਹਾਂ ਦੀ ਸਫ਼ਾਈ ਕਰਾਈ ਜਾਵੇ |
ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ, ਸੀਨੀਅਰ ਆਪ ਆਗੂ ਨਰਿੰਦਰ ਸਿੰਘ ਖਿੰਡਾ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਤਰਸੇਮ ਸਿੰਘ, ਸਰਪੰਚ ਜਰਨੈਲ ਸਿੰਘ, ਕੁਲਦੀਪ ਸਿੰਘ ਮੋਖੇ, ਅਜੀਤ ਸਿੰਘ ਮੋਖੇ, ਗੁਰਬਖ਼ਸ਼ ਸਿੰਘ ਮੋਖੇ, ਸਾਬਕਾ ਸਰਪੰਚ ਭਜਨ ਸਿੰਘ ਫ਼ੌਜੀ ਕਲੋਨੀ, ਨੰਬਰਦਾਰ ਅਮਰਜੀਤ ਸਿੰਘ ਫ਼ੌਜੀ ਕਲੋਨੀ, ਸੁਰਿੰਦਰ ਸਿੰਘ ਮੁਲਤਾਨੀ, ਕੇਹਰ ਸਿੰਘ ਗਿੱਲਾਂ, ਮਨਜੀਤ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਗਿੱਲਾਂ, ਪਰਮਿੰਦਰ ਸਿੰਘ, ਸੁੱਚਾ ਸਿੰਘ, ਅਤਰ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ, ਬਖ਼ਸ਼ੀਸ਼ ਸਿੰਘ ਪੰਚ, ਗੁਲਜਾਰ ਸਿੰਘ ਪੱਕਾ ਕੋਠਾ, ਪ੍ਰੀਤਮ ਸਿੰਘ, ਸੁਖਚੈਨ ਸਿੰਘ ਡੱਲਾ, ਜਸਪਾਲ ਸਿੰਘ, ਸੁਖਪਾਲ ਸਿੰਘ, ਬਲਵੰਤ ਸਿੰਘ ਪੰਚ, ਸੁਖਵਿੰਦਰ ਸਿੰਘ ਮੋਖੇ, ਨਰਿੰਦਰ ਸਿੰਘ ਮੋਖੇ, ਜਗਦੀਪ ਸਿੰਘ ਮੋਖੇ, ਸੁੱਚਾ ਸਿੰਘ ਗਿੱਲਾਂ, ਜਸਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਰਦਾਰ ਬਾਰਿਸ਼ ਕਾਰਨ ਦੋਨਾ ਖੇਤਰ ਦੇ ਤਿੰਨ ਤੋਂ ਵੱਧ ਪਿੰਡਾਂ ਦੀ 250 ਏਕੜ ਤੋਂ ਵੱਧ ਫ਼ਸਲ ਪਾਣੀ 'ਚ ਡੁੱਬੀ ਅਗਲੀ ਖ਼ਬਰ ਡੱਲਾ ਸਾਹਿਬ ਨੇੜਲੇ ਡੇਢ ਦਰਜਨ ਪਿੰਡਾਂ ਦੀ 5 ਹਜ਼ਾਰ ਦੇ ਕਰੀਬ ਝੋਨੇ ਫ਼ਸਲ ਪਾਣੀ 'ਚ ਡੁੱਬੀ ਪ੍ਰਸ਼ਾਸਨ ਤੋਂ ਅੱਕੇ ਲ...
Ad Position 24