19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲੱਖਣ ਕੇ ਪੱਡਾ ਦੀ ਸੰਗਤ ਤੇ ਐਨ.ਆਰ.ਆਈ. ਵੀਰਾਂ ਵਲੋਂ ਹੜ੍ਹ ਪੀੜਤਾਂ ਲਈ ਵੱਡੀ ਸਹਾਇਤਾ <br/>

Ad Position 21
No active advertisement
ਅਜੀਤ ਡੈਸਕ 06-09-2025
ਨਡਾਲਾ, 5 ਸਤੰਬਰ (ਰਘਬਿੰਦਰ ਸਿੰਘ)-ਪਿੰਡ ਲੱਖਣ ਕੇ ਪੱਡਾ ਦੀ ਸਮੂਹ ਸੰਗਤ ਤੇ ਵਿਦੇਸ਼ ਵਿਚ ਰਹਿ ਰਹੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਵੱਡਾ ਯੋਗਦਾਨ ਪਾਇਆ ਗਿਆ ਹੈ | ਪਿੰਡ ਵਾਸੀਆਂ ਵਲੋਂ ਪੰਜ ਟਰਾਲੀਆਂ ਭਰ ਕੇ ਸਮੱਗਰੀ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਜੀ ਗਈ | ਇਨ੍ਹਾਂ ਟਰਾਲੀਆਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਪਸ਼ੂਆਂ ਲਈ ਅਚਾਰ, ਖਲ੍ਹ ਤੇ ਤੂੜੀ ਆਦਿ ਵੀ ਸ਼ਾਮਲ ਸਨ | ਇਹ ਸਾਰੀ ਸਹਾਇਤਾ ਮਜ਼ਦੂਰਾਂ ਤੇ ਕਿਸਾਨਾਂ ਤੱਕ ਬਿਨਾਂ ਕਿਸੇ ਭੇਦਭਾਵ ਦੇ ਪਹੁੰਚਾਈ ਗਈ | ਸੰਗਤ ਨੇ ਕਿਹਾ ਕਿ ਇਹ ਸੇਵਾ ਸਿਰਫ਼ ਇਕ ਵਾਰ ਲਈ ਨਹੀਂ, ਸਗੋਂ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗੀ | ਹੋਰ ਦਾਨੀ ਸੱਜਣਾਂ ਤੇ ਲੋਕਾਂ ਨੂੰ ਇਸ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਯੂਰਪ, ਨਿਊਜ਼ੀਲੈਂਡ ਤੇ ਸਿੰਘਾਪੁਰ ਦੇਸ਼ਾਂ ਦੇ ਸਟੱਡੀ ਵੀਜ਼ਿਆਂ ਸਬੰਧੀ ਮੈਗਾ ਸੈਮੀਨਾਰ 6 ਨੂੰ -ਰਾਇਲ ਟਰੈਵਲਜ਼ <br/> ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਲਈ ਗੁਰਦੁਆਰਾ ਬੇਬੇ ਨਾਨਕੀ ਦੀ ਲੰਗਰ ਸੇਵਾ ਸ਼ਲਾਘਾਯੋਗ-ਗਿਆਨੀ ਕਰਨਜੀਤ ਸਿੰਘ <br/>
Ad Position 24