19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਆਰਮੀ ਕੈਂਟ ਵਿਚ ਦਾਖਲ ਹੋਏ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 06-09-2025
ਕਪੂਰਥਲਾ, 5 ਸਤੰਬਰ (ਸਡਾਨਾ)-ਆਰਮੀ ਨਿਊ ਕੈਂਟ ਵਿਚ ਦਾਖਲ ਹੋਏ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸੂਬੇਦਾਰ ਰਾਮਜੀਤ ਮਿਸ਼ਰਾ ਵਾਸੀ ਨਿਊ ਆਰਮੀ ਕੈਂਟ ਨੇ ਦੱਸਿਆ ਕਿ ਬੀਤੀ 1 ਸਤੰਬਰ ਨੂੰ ਰਾਤ ਦੇ ਸਮੇਂ ਆਰਮੀ ਕੈਂਟ ਦੇ ਏ.ਓ.ਆਰ.ਬੀ. ਕੰਧ ਟੱਪ ਕੇ ਅੰਦਰ ਇਕ ਸ਼ੱਕੀ ਵਿਅਕਤੀ ਦਾਖਲ ਹੋਇਆ | ਜਿਸਨੂੰ ਫੜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਖ਼ਰਾਬ ਮੌਸਮ ਦਾ ਫਾਇਦਾ ਚੁੱਕਦੇ ਹੋਏ ਕਾਬੂ ਨਹੀਂ ਆਇਆ | ਜਦਕਿ ਉੱਥੋਂ ਇਕ ਚੱਪਲ ਤੇ ਇਕ ਚੁੰਨੀ ਵਿਚੋਂ ਦੋ ਮੋਬਾਈਲ ਸਿੰਮ ਕਾਰਡ ਬਰਾਮਦ ਹੋਏ | ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਜਸਬੀਰ ਸਿੰਘ ਵਲੋਂ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ-ਅਮਿਤ ਕੁਮਾਰ ਪੰਚਾਲ <br/> ਅਗਲੀ ਖ਼ਬਰ ਯੂਰਪ, ਨਿਊਜ਼ੀਲੈਂਡ ਤੇ ਸਿੰਘਾਪੁਰ ਦੇਸ਼ਾਂ ਦੇ ਸਟੱਡੀ ਵੀਜ਼ਿਆਂ ਸਬੰਧੀ ਮੈਗਾ ਸੈਮੀਨਾਰ 6 ਨੂੰ -ਰਾਇਲ ਟਰੈਵਲਜ਼ <br/>
Ad Position 24