ਭੁਲੱਥ, 5 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਚ ਦੂਸ਼ਿਤ ਪਾਣੀ ਪੀਣ ਕਾਰਨ ਲੋਕ ਬਿਮਾਰ ਹੋ ਰਹੇ ਹਨ, ਉੱਥੇ ਹੀ ਅੱਜ ਇਕ ਪ੍ਰਵਾਸੀ ਰਾਜ ਮਿਸਤਰੀ ਦੀ ਦੂਸ਼ਿਤ ਪਾਣੀ ਪੀਣ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਬਮ ਕੁਮਾਰ ਪੁੱਤਰ ਨਰਾਇਣ ਮੰਡਲ ਵਾਸੀ ਬਿਹਾਰ ਜੋ ਕਈ ਸਾਲਾਂ ਤੋਂ ਭੁਲੱਥ ਵਿਖੇ ਰਹਿ ਰਿਹਾ ਸੀ ਤੇ ਇਹ 22 ਸਾਲਾ ਨੌਜਵਾਨ ਰਾਜ ਮਿਸਤਰੀ ਦਾ ਕੰਮ ਕਰਦਾ ਸੀ | ਉਨ੍ਹਾਂ ਦੱਸਿਆ ਕਿ ਬੰਬਮ ਕੁਮਾਰ ਕੁੱਝ ਦਿਨ ਪਹਿਲਾਂ ਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋ ਗਿਆ ਸੀ, ਜਿਸ ਨੂੰ ਡਾਇਰੀਆ ਹੋਣ ਕਰਕੇ ਸਿਵਲ ਹਸਪਤਾਲ ਭੁਲੱਥ ਵਿਖੇ ਦਾਖਲ ਹੋਣਾ ਪਿਆ, ਜਿਸ ਦੀ ਲਗਾਤਾਰ ਹਾਲਤ ਵਿਗੜਦੀ ਗਈ ਤੇ ਬਾਅਦ ਵਿਚ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਅੰਮਿ੍ਤਸਰ ਲੈ ਕੇ ਗਏ, ਜਿੱਥੇ ਬੰਬਮ ਕੁਮਾਰ ਦੀ ਮੌਤ ਹੋ ਗਈ |