19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲੋਕਾਂ ਵਲੋਂ ਸੰਤ ਸੀਚੇਵਾਲ ਦੀ ਮਦਦ ਨਾਲ ਜਲੰਧਰ-ਲੋਹੀਆਂ ਸੜਕ ਆਰਜ਼ੀ ਤੌਰ 'ਤੇ ਮੁੜ ਚਾਲੂ

Ad Position 21
No active advertisement
ਅਜੀਤ ਡੈਸਕ 06-09-2025
ਕਾਲਾ ਸੰਘਿਆਂ, 5 ਸਤੰਬਰ (ਬਲਜੀਤ ਸਿੰਘ ਸੰਘਾ)-ਕਾਲਾ ਸੰਘਿਆਂ ਤੋਂ ਲੰਘਦੀ ਜਲੰਧਰ-ਲੋਹੀਆਂ ਸੁਲਤਾਨਪੁਰ ਮੁੱਖ ਸੜਕ ਜੋ ਪਿਛਲੇ ਦਿਨੀਂ ਪਏ ਕਹਿਰ ਦੇ ਮੀਂਹ ਕਾਰਨ ਰੁੜ੍ਹ ਗਈ ਸੀ ਤੇ ਇੱਥੇ ਕਰੀਬ 5 ਫੁੱਟ ਡੂੰਘਾ ਤੇ 20 ਫੁੱਟ ਲੰਬਾ ਪਾੜ ਪੈਣ ਕਾਰਨ ਆਵਾਜਾਈ ਬਿਲਕੁਲ ਬੰਦ ਹੋ ਚੁੱਕੀ ਸੀ ਤੇ ਰਾਹਗੀਰਾਂ ਨੂੰ ਪਿੰਡਾਂ ਵਿਚੋਂ ਖੱਜਲ ਖ਼ੁਆਰ ਹੋ ਕੇ ਆਪਣੀ ਮੰਜ਼ਿਲ ਵੱਲ ਜਾਣਾ ਪੈ ਰਿਹਾ ਸੀ, ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ | ਬੀਤੇ ਚਾਰ ਦਿਨ ਪਹਿਲਾਂ ਜਦੋਂ ਇਸ ਸੜਕ ਦਰਿਆ ਵਾਂਗ ਪਾਣੀ ਵਹਿ ਰਿਹਾ ਸੀ ਤਾਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿੱਤ ਕੁਮਾਰ ਪੰਚਾਲ, ਐਸ.ਡੀ.ਐਮ. ਮੇਜਰ ਇਰਵਿਨ ਕੌਰ ਸਮੇਤ ਹੋਰ ਅਧਿਕਾਰੀ ਵੀ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਸਨ | ਇਹ ਸੜਕ ਬੰਦ ਹੋਣ ਕਾਰਨ ਰਾਹਗੀਰਾਂ ਦੀ ਹੁੰਦੀ ਖੱਜਲ ਖ਼ੁਆਰੀ ਨੂੰ ਵੇਖਦਿਆਂ ਇਸ ਸੜਕ ਤੋਂ ਮੁੜ ਆਰਜ਼ੀ ਤੌਰ ਤੇ ਆਵਾਜਾਈ ਚਾਲੂ ਕਰਨ ਲਈ ਪਿੰਡ ਸੰਧੂ ਚੱਠਾ, ਆਧੀ, ਰਹੀਮਪੁਰ ਦੇ ਲੋਕਾਂ ਨੇ ਇਸ ਸੜਕ ਤੇ ਪਏ ਪਾੜ ਨੂੰ ਸਵੇਰ ਸਮੇਂ ਤੋਂ ਮਿੱਟੀ ਨਾਲ ਭਰਨਾ ਸ਼ੁਰੂ ਕੀਤਾ ਅਤੇ ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਦੇ ਸੇਵਾਦਾਰ ਵੀ ਆਪਣੇ ਨਾਲ਼ ਟਿੱਪਰ, ਜੇ ਸੀ ਬੀ ਮਸ਼ੀਨ ਤੇ ਹੋਰ ਸਾਜ਼ੋ ਸਾਮਾਨ ਲੈ ਕੇ ਸਹਿਯੋਗ ਕਰਨ ਲਈ ਪਹੁੰਚ ਗਏ | ਪਿੰਡਾਂ ਦੇ ਲੋਕਾਂ ਅਤੇ ਸੇਵਾਦਾਰਾਂ ਨੇ ਭਾਰੀ ਉਤਸ਼ਾਹ ਨਾਲ਼ ਇਸ ਸੜਕ ਨੂੰ ਚਾਲੂ ਕਰਨ ਲਈ ਵੱਡੀ ਗਿਣਤੀ 'ਚ ਡਿੱਗੇ ਹੋਏ ਰੁੱਖ ਪਾਸੇ ਕੀਤੇ ਅਤੇ ਟਰੈਕਟਰਾਂ ਦੀ ਮਦਦ ਨਾਲ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਸੜਕ ਚਾਲੂ ਹੋਣ ਸਥਿਤੀ ਵਿਚ ਲੈ ਆਏ ਸਨ | ਵਰਨਣਯੋਗ ਹੈ ਕਿ ਇਸ ਸੜਕ ਦੇ ਬੰਦ ਹੋਣ ਕਾਰਨ ਨੇੜਲੇ ਇਲਾਕੇ ਦੇ ਲੋਕ ਦਾ ਛੋਟੀਆਂ ਸੜਕਾਂ ਤੋਂ ਵੱਖ-ਵੱਖ ਪਿੰਡਾਂ ਰਾਹੀਂ ਹੋ ਕੇ ਲੰਘ ਜਾਂਦੇ ਸਨ ਪਰ ਦੂਰ ਦੁਰਾਡੇ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇਹ ਸੜਕ ਲੋਹੀਆਂ ਸੁਲਤਾਨਪੁਰ ਲੋਧੀ, ਮਖੂ, ਜ਼ੀਰਾ, ਹਰੀਕੇ ਹੈੱਡ ਅਤੇ ਫ਼ਿਰੋਜ਼ਪੁਰ ਤੱਕ ਨੂੰ ਜਲੰਧਰ ਨਾਲ਼ ਜੋੜਦੀ ਹੈ ਅਤੇ ਹਰ ਰੋਜ਼ ਅਨੇਕਾਂ ਰਾਹਗੀਰ ਇਹਨਾਂ ਥਾਵਾਂ ਤੋਂ ਜਲੰਧਰ ਲਈ ਆਉਣ ਜਾਣ ਕਰਦੇ ਹਨ ਜਿਸ ਕਰਕੇ ਇਸ ਸੜਕ ਦਾ ਚਾਲੂ ਹੋਣਾ ਲਾਜ਼ਮੀ ਸੀ | ਇਸ ਸੜਕ ਨੂੰ ਆਰਜ਼ੀ ਤੌਰ ਤੇ ਮੁੜ ਚਾਲੂ ਕਰਨ ਲਈ ਸਤਵਿੰਦਰ ਸਿੰਘ ਸੋਹਲ ਸੋਨੂੰ, ਡਾ. ਸਤਪਾਲ ਪਤੀ ਸਰਪੰਚ, ਰਮਨਦੀਪ ਮਨੀ, ਪ੍ਰਦੀਪ ਸਿੰਘ ਸੰਘਾ ਰਹੀਮਪੁਰ, ਬੂਟਾ ਸਿੰਘ ਫੋਰਮੈਨ, ਕੁਲਵਿੰਦਰ ਸਿੰਘ ਨੰਬਰਦਾਰ, ਜੋਗਾ ਸਿੰਘ ਸੰਧੂ ਚੱਠਾ, ਸੰਤੋਖ ਸਿੰਘ ਢਿੱਲੋਂ, ਰਣਬੀਰ ਸਿੰਘ ਨੂਰਾ, ਮੇਜਰ ਸਿੰਘ ਆਧੀ, ਦਲਜੀਤ ਸਿੰਘ, ਜਸਪਾਲ ਸਿੰਘ, ਰਛਪਾਲ ਸਿੰਘ ਪੰਚ, ਅਵਤਾਰ ਸਿੰਘ ਰਹੀਮਪੁਰ ਆਦਿ ਬਹੁਤ ਸਾਰੇ ਲੋਕਾਂ ਦਾ ਵਿਸ਼ੇਸ਼ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਅਮਰੀਕ ਸਿੰਘ ਸਿੰਘ ਬੋਪਾਰਾਏ ਨੂੰ ਸਦਮਾ ਭਰਾ ਦਾ ਦਿਹਾਂਤ <br/> ਅਗਲੀ ਖ਼ਬਰ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਕਿਸਾਨਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ...
Ad Position 24