19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਕਿਸਾਨਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਪੁਰਜ਼ੋਰ ਨਿਖੇਧੀ

Ad Position 21
No active advertisement
ਅਜੀਤ ਡੈਸਕ 06-09-2025
ਭੁਲੱਥ, 5 ਸਤੰਬਰ (ਮਨਜੀਤ ਸਿੰਘ ਰਤਨ)-ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਕਿਸਾਨਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣ ਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਜ਼ੋਰਦਾਰ ਨਿਖੇਧੀ ਕੀਤੀ ਜਾਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਕੰਗ, ਸੁਖਜਿੰਦਰ ਸਿੰਘ ਪੰਡੋਰੀ, ਬਲਵੀਰ ਸਿੰਘ ਪੰਡੋਰੀ, ਸੁਖਜਿੰਦਰ ਸਿੰਘ ਸਰਪੰਚ ਭਗਵਾਨਪੁਰ, ਮਨਜੀਤ ਸਿੰਘ ਚੀਮਾ, ਮੁਖ਼ਤਿਆਰ ਸਿੰਘ ਸੋਨੀ, ਹਰਪਿੰਦਰ ਸਿੰਘ ਭਿੰਦਾ, ਗੁਰਸੇਵਕ ਸਿੰਘ ਰੰਧਾਵਾ ਨੇ ਇੱਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਜੋ ਕਿਸਾਨ ਹੜ੍ਹਾਂ ਦੇ ਸੰਬੰਧ ਵਿਚ ਹੜ੍ਹ ਪੀੜਤ ਦਾ ਜਗਾ ਦਾ ਜਾਇਜ਼ਾ ਲੈਣ ਗਏ ਸੀ ਤੇ ਫ਼ੀਲਡ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਜਾਇਜ਼ਾ ਲੈ ਰਹੇ ਸੀ, ਉੱਥੇ ਵਿਧਾਇਕਾ ਨਕੋਦਰ ਇੰਦਰਜੀਤ ਕੌਰ ਮਾਨ ਨੇ ਇਨ੍ਹਾਂ ਕਿਸਾਨਾਂ ਦੀ ਬਹੁਤ ਜ਼ਿਆਦਾ ਬਦਖੋਹੀ ਕੀਤੀ ਤੇ ਕਿਸਾਨ ਜਥੇਬੰਦੀ ਨੂੰ ਆਪੱਤੀਜਨਕ ਸ਼ਬਦ ਬੋਲੇ ਜੋ ਕਿ ਬਹੁਤ ਹੀ ਨਿੰਦਣਯੋਗ ਹਨ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਇਸ ਦੀ ਪੁਰਜ਼ੋਰ ਨਿੰਦਾ ਕੀਤੀ ਜਾਂਦੀ ਹੈ | ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਹੜ੍ਹ ਆਉਣ ਨਾਲ ਪਿੰਡਾਂ ਵਿਚ ਮਕਾਨ ਰੁੜ੍ਹ ਗਏ, ਮਾਲ ਡੰਗਰ ਵੀ ਰੁੜ੍ਹ ਗਿਆ ਅਤੇ ਕਈ ਕਿਸਾਨਾਂ ਦੇ ਤਾਂ ਡੰਗਰ ਵੀ ਮਾਰੇ ਗਏ ਹਨ ਇਹਨਾਂ ਲੋਕਾਂ ਦੀ ਸਹਾਇਤਾ ਲਈ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੋ ਕੁੱਝ ਵੀ ਕਿਸੇ ਕੋਲੋਂ ਸਰਦਾ ਪੁੱਜਦਾ ਇਸ ਆਏ ਹੋਏ ਹੜ੍ਹ ਦੀ ਮਾਰ ਹੇਠ ਲੋਕਾਂ ਦੀ ਹਰ ਕਿਸਮ ਦੀ ਮਦਦ ਕੀਤੀ ਜਾਵੇ | ਇਸ ਮੌਕੇ ਪਿੰਡ ਭਗਵਾਨਪੁਰ ਦੇ ਸਰਪੰਚ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਪਿੰਡ ਬਤਾਲਾ ਵਿਖੇ ਪਏ ਪਾੜ ਨੂੰ ਪੂਰਨ ਲਈ ਮਿੱਟੀ ਦੀਆਂ ਟਰਾਲੀਆਂ ਭੇਜੀਆਂ ਗਈਆਂ ਹਨ ਅਤੇ ਹੁਣ ਮਾਲ ਡੰਗਰਾਂ ਵਾਸਤੇ ਚਾਰੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਵਲੋਂ ਸੰਤ ਸੀਚੇਵਾਲ ਦੀ ਮਦਦ ਨਾਲ ਜਲੰਧਰ-ਲੋਹੀਆਂ ਸੜਕ ਆਰਜ਼ੀ ਤੌਰ 'ਤੇ ਮੁੜ ਚਾਲੂ ਅਗਲੀ ਖ਼ਬਰ ਬਰਸਾਤ ਨਾਲ ਸਲ੍ਹਾਬੇ ਦੀ ਗਿ੍ਫ਼ਤ ਵਿਚ ਬੀ.ਡੀ.ਪੀ.ਓ. ਦਫ਼ਤਰ ਦੀ ਇਮਾਰਤ <br/>
Ad Position 24