19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਵਿੱਤਰ ਨਗਰੀ ਵਿਚ ਫੈਲੇ ਸੀਵਰੇਜ ਦੇ ਗੰਦੇ ਪਾਣੀ ਤੋਂ ਲੋਕ ਡਾਹਢੇ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 06-09-2025
ਸੁਲਤਾਨਪੁਰ ਲੋਧੀ, 5 ਸਤੰਬਰ (ਥਿੰਦ)-ਸਮਾਰਟ ਸਿਟੀ ਯੋਜਨਾ ਤਹਿਤ ਪਵਿੱਤਰ ਨਗਰੀ ਵਿਚ ਜਿੱਥੇ ਪੁੱਟੀਆਂ ਸੜਕਾਂ ਤੋਂ ਸ਼ਹਿਰ ਨਿਵਾਸੀ ਬਹੁਤ ਦੁਖੀ ਹਨ ਉੱਥੇ ਸੀਵਰੇਜ ਬੰਦ ਹੋਣ ਕਾਰਨ ਸੜਕਾਂ ਤੇ ਫੈਲਿਆ ਗੰਦਾ ਪਾਣੀ ਕਿਸੇ ਵੱਡੀ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ | ਸ਼ਹਿਰ ਦੇ ਸਭ ਤੋਂ ਪੁਰਾਣੇ ਐਸ.ਡੀ. ਮਾਡਲ ਸਕੂਲ ਦੇ ਬਾਹਰ ਰੇਲਵੇ ਰੋਡ ਤੇ ਲੰਮੇ ਸਮੇਂ ਤੋਂ ਬੰਦ ਸੀਵਰੇਜ ਕਾਰਨ ਉੱਥੇ ਸੜਕ ਤੇ ਗੰਦਾ ਅਤੇ ਬਦਬੂਦਾਰ ਪਾਣੀ ਨਾਲ ਨਜ਼ਦੀਕ ਦੁਕਾਨਦਾਰਾਂ ਦਾ ਧੰਦਾ ਚੌਪਟ ਹੋ ਗਿਆ ਹੈ | ਦੁਕਾਨਦਾਰ ਲਾਡੀ, ਬਿੱਟੂ ,ਜਰਨੈਲ ਆਦਿ ਨੇ ਦੱਸਿਆ ਕਿ ਪਹਿਲਾਂ ਤਾਂ ਸਕੂਲ ਦੇ ਸਾਹਮਣੇ ਲੱਗੇ ਗੰਦਗੀ ਦੇ ਕੂੜੇ ਦੇ ਢੇਰ ਕਾਰਨ ਫੈਲੀ ਬਦਬੂ ਕਾਰਨ ਖ਼ੁਦ ਦੁਕਾਨਦਾਰਾਂ ਦਾ ਬੈਠਣਾ ਮੁਸ਼ਕਿਲ ਹੋਇਆ ਹੈ ਤੇ ਹੁਣ ਉਸ ਤੋਂ ਬਾਅਦ ਗੰਦੇ ਪਾਣੀ ਦੇ ਫੈਲੇ ਸਾਮਰਾਜ ਨੇ ਤਾਂ ਜੀਵਨ ਨੂੰ ਨਰਕ ਬਣਾ ਦਿੱਤਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਵਰੇਜ ਤੇ ਵਾਟਰ ਸਪਲਾਈ ਦੇ ਪਾਈਪ ਪੈਣ ਤੋਂ ਬਾਅਦ ਸੜਕ ਵਿਚ ਪਏ ਡੂੰਘੇ ਟੋਇਆਂ ਨੂੰ ਨਾ ਭਰਨ ਦੇ ਕਾਰਨ ਹਰ ਸਮੇਂ ਕੋਈ ਨਾ ਕੋਈ ਵਾਹਨ ਵਾਲਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਪ੍ਰੰਤੂ ਇਸ ਸਬੰਧੀ ਨਗਰ ਕੌਂਸਲ ਤੇ ਪ੍ਰਸ਼ਾਸਨ ਦੋਵੇਂ ਅੱਖਾਂ ਮੀਟ ਕੇ ਕਿਸੇ ਵੱਡੀ ਦੁਰਘਟਨਾ ਵਾਪਰਨ ਦਾ ਇੰਤਜ਼ਾਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇੱਕ ਵਿੱਦਿਆ ਮੰਦਰ ਦੇ ਬਾਹਰ ਅਜਿਹੀ ਬੁਰੀ ਹਾਲਤ ਵੇਖ ਕੇ ਲੋਕ ਇਹ ਕਹਿਣ ਲਈ ਮਜਬੂਰ ਹਨ ਕਿ ਸਾਡਾ ਪਵਿੱਤਰ ਸ਼ਹਿਰ ਹੁਣ ਦੁਬਾਰਾ 550 ਸਾਲ ਵਾਂਗ ਸੁੰਦਰ ਨਹੀਂ ਬਣ ਸਕੇਗਾ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਕ ਤਾਂ ਹਲਕੇ ਵਿਚ ਆਏ ਹੜ੍ਹ ਕਾਰਨ ਸਥਿਤੀ ਬਹੁਤ ਹੀ ਖ਼ਤਰਨਾਕ ਬਣੀ ਹੋਈ ਹੈ ਦੂਜੇ ਪਾਸੇ ਸ਼ਹਿਰ ਦੀ ਦੁਰਦਸ਼ਾ ਵੱਲ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜ਼ਿਆਦਾਤਰ ਮਹੱਲਿਆਂ ਤੇ ਸੜਕਾਂ ਤੇ ਪਹਿਲਾਂ ਹੀ ਸੀਵਰੇਜ ਜਾਮ ਕਾਰਨ ਲੋਕ ਪ੍ਰੇਸ਼ਾਨ ਹਨ ਤੇ ਹੁਣ ਬਾਕੀ ਕਸਰ ਭਾਰੀ ਮੀਂਹ ਨੇ ਪੂਰੀ ਕਰ ਦਿੱਤੀ ਹੈ | ਮੋਰੀ ਮਹੱਲੇ ਵਿਚ ਤਾਂ ਹਾਲਤ ਇੱਥੋਂ ਤੱਕ ਡੂੰਘੇ ਟੋਇਆ ਨਾਲ ਹੋ ਗਈ ਹੈ ਕਿ ਵਾਹਨ ਦੇ ਤਾਂ ਦੂਰ ਦੀ ਗੱਲ ਪੈਦਲ ਚੱਲਣਾ ਮੁਸ਼ਕਿਲ ਹੋ ਗਿਆ ਹੈ | ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਸ਼ਹਿਰ ਵਿਚ ਪਏ ਡੂੰਘੇ ਟੋਇਆਂ ਤੇ ਗੰਦੇ ਸੀਵਰੇਜ ਤੋਂ ਨਿਜਾਤ ਦਿਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਦਾ ਵਹਿਣ ਬਦਲਣ ਕਾਰਨ ਇਲਾਕੇ ਦੇ ਲੋਕਾਂ ਵਲੋਂ ਲਗਾਏ ਆਰਜ਼ੀ ਬੰਨ੍ਹ ਨੂੰ ਮੰਡ ਖ਼ਿਜ਼ਰਪੁਰ ਨੇੜੇ ਢਾਹ ਲੱਗੀ <... ਅਗਲੀ ਖ਼ਬਰ 9 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਅਧਿਆਪਕਾਂ ਨੇ ਕਾਲਾ ਦਿਵਸ ਮਨਾਇਆ
Ad Position 24