ਕਪੂਰਥਲਾ, 6 ਸਤੰਬਰ (ਸਡਾਨਾ)-ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਐੱਸ.ਐੱਸ.ਪੀ. ਦੀ ਕੋਠੀ ਨੇੜਿਓਾ ਆਪਣੇ ਪਤੀ ਨਾਲ ਜਾ ਰਹੀ ਐਕਟਿਵਾ ਸਵਾਰ ਔਰਤ ਦੀ ਚੈਨੀ ਖੋਹ ਕੇ ਫ਼ਰਾਰ ਹੋ ਗਏ | ਇਸ ਘਟਨਾ ਤੋਂ ਬਾਅਦ ਸਿਟੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਅੰਜੂ ਬਾਲਾ ਵਾਸੀ ਅਜੀਤ ਨਗਰ ਨੇ ਦੱਸਿਆ ਕਿ ਉਹ ਆਪਣੇ ਪਤੀ ਸੁਰਿੰਦਰ ਕੁਮਾਰ ਨਾਲ ਸਕੂਟਰੀ 'ਤੇ ਸ਼ਹਿਰ ਵਿਚ ਇਕ ਨਿੱਜੀ ਹਸਪਤਾਲ ਵਿਖੇ ਕਿਸੇ ਦਾ ਪਤਾ ਲੈਣ ਜਾ ਰਹੇ ਸਨ, ਜਦੋਂ ਸ਼ਾਮ ਕਰੀਬ 7 ਵਜੇ ਉਹ ਐੱਸ.ਐੱਸ.ਪੀ. ਦੇ ਕੋਠੀ ਨੇੜੇ ਪਹੁੰਚੇ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੈਨੀ ਝਪਟ ਕੇ ਫ਼ਰਾਰ ਹੋ ਗਏ, ਜਿਨ੍ਹਾਂ ਦਾ ਅਸੀਂ ਸਰਕਾਰੀ ਕਾਲਜ ਤੱਕ ਪਿੱਛਾ ਕੀਤਾ, ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ | ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਖੰਘਾਲਿਆ ਜਾ ਰਿਹਾ ਹੈ |