11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜਮੀਅਤ ਉਲਮਾ ਹਿੰਦ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਪਿੰਡ ਰਾਮਪੁਰ ਗੋਰੇ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>

Ad Position 21
repet_subhas-goyals [Copy P29]
ਜਮੀਅਤ ਉਲਮਾ ਹਿੰਦ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਪਿੰਡ ਰਾਮਪੁਰ ਗੋਰੇ ਵਿਚ ਲਗਾਏ ਮੁਫ਼ਤ ਮੈਡੀਕਲ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਹਾਜੀ ਸਰਬਰ ਗੁਲਾਮ ਸੱਬਾ, ਉਨ੍ਹਾਂ ਦੇ ਨਾਲ ਮੌਲਾਨਾ ਅਮਾਨੁਲਾ ਤੇ ਹੋਰ | (ਸੱਜੇ) ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਸਾਹਿਬਾਨ | ਤਸਵੀਰਾਂ. ਲਾਡੀ ਸਟੂਡੀਓ <br/> 24-09-2025
ਸੁਲਤਾਨਪੁਰ ਲੋਧੀ, 23 ਸਤੰਬਰ (ਨਰੇਸ਼ ਹੈਪੀ)-ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਮੰਡ ਬਾਊਪੁਰ ਅਧੀਨ ਆਉਂਦੇ ਪਿੰਡ ਰਾਮਪੁਰ ਗੋਰੇ ਵਿਖੇ ਜਮੀਅਤ ਉਲਮਾ ਹਿੰਦ ਆਲ ਇੰਡੀਆ ਦੇ ਪ੍ਰਧਾਨ ਮੌਲਾਨਾ ਸਈਯਦ ਅਰਸ਼ਦ ਮਦਨੀ ਅਮੀਰ ਉਲ ਹਿੰਦ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ, ਹਿਮਾਚਲ ਤੇ ਚੰਡੀਗੜ੍ਹ ਦੇ ਪ੍ਰਧਾਨ ਮੌਲਾਨਾ ਹਕੀਮੂਦੀਨ, ਉਪ ਪ੍ਰਧਾਨ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਤੇ ਜਨਰਲ ਸਕੱਤਰ ਕਾਰੀ ਇਲਿਆਸ ਕਾਸਮੀ ਦੀ ਸਰਪ੍ਰਸਤੀ ਹੇਠ ਲੁਧਿਆਣਾ ਦੇ ਪ੍ਰਧਾਨ ਕਾਰੀ ਮੁਹੰਮਦ ਗਯੂਰ, ਜ਼ਿਲ੍ਹਾ ਜਨਰਲ ਸਕੱਤਰ ਹਾਜੀ ਸਰਬਰ ਗੁਲਾਮ ਸੱਬਾ ਤੇ ਕਪੂਰਥਲਾ ਦੇ ਪ੍ਰਧਾਨ ਮੌਲਾਨਾ ਅਮਾਨੁਲਾ ਦੀ ਅਗਵਾਈ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਤੇ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੌਕੇ 'ਤੇ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਜੀ ਸਰਬਰ ਗੁਲਾਮ ਸੱਬਾ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਭਾਵੇਂ ਹੌਲੀ ਹੌਲੀ ਉਤਰ ਰਿਹਾ ਹੈ ਪਰ ਇਸ ਦੌਰਾਨ ਲੋਕਾਂ ਨੂੰ ਐਲਰਜੀ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ ਜਿਸ ਨੂੰ ਮੁੱਖ ਰੱਖਦਿਆਂ ਇਹ ਮੈਡੀਕਲ ਕੈਂਪ ਲਗਾਇਆ ਗਿਆ ਹੈ | ਉਨ੍ਹਾਂ ਇਸ ਕੈਂਪ ਦੌਰਾਨ ਹਾਜ਼ਰ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਜਿਸ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਮੇਂ ਆਰਥਿਕ ਪੱਖੋਂ ਵੀ ਸੱਟ ਵੱਜੀ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਦੀਆਂ ਫ਼ੀਸਾਂ ਆਦਿ ਉਤਾਰਨ ਤੋਂ ਅਸਮਰਥ ਹਨ | ਕੁੱਝ ਕਿਸਾਨਾਂ ਨੇ ਖੇਤਾਂ ਵਿਚ ਪਈ ਰੇਤ ਤੋਂ ਵੀ ਜਾਣੂ ਕਰਵਾਇਆ, ਜਿਸ 'ਤੇ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਉਹ ਮੁੜ ਜਲਦੀ ਹੀ ਆਉਣਗੇ ਅਤੇ ਜਿੱਥੇ ਲੋਕਾਂ ਦੀ ਆਰਥਿਕ ਪੱਖੋਂ ਮਦਦ ਕੀਤੀ ਜਾਵੇਗੀ, ਉੱਥੇ ਹੀ ਕਿਸਾਨਾਂ ਨੂੰ ਮਿੱਟੀ ਚੁੱਕਣ ਵਾਸਤੇ ਡੀਜ਼ਲ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ | ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾਕਟਰ ਅਰਸ਼ਦ, ਡਾਕਟਰ ਅਬਦੁਲ ਬਾਸਿਤ ਸ਼ਾਮਲੀ, ਡਾਕਟਰ ਫਰੀਦ ਮਨਸੂਰੀ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਦਵਾਈਆਂ ਦਿੱਤੀਆਂ | ਇਸ ਮੌਕੇ ਜਮੀਅਤ ਉਲਮਾ ਹਿੰਦ ਦੀ ਫਗਵਾੜਾ ਤੋਂ ਸਕੱਤਰ ਫ਼ਿਰੋਜ਼ ਸੈਫੀ, ਮੌਲਾਨਾ ਨਸੀਮ ਕਾਸਮੀ, ਕਾਰੀ ਮੁਹੰਮਦ ਇਨਾਮੁਲ ਹਸਨ ਸਿਦੀਕੀ, ਤੁਸ਼ਾਰ ਮਲਿਕ, ਮਨਸੂਰ ਅਲੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਵਲੋਂ ਦਾਣਾ ਮੰਡੀ ਢਿਲਵਾਂ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ <b... ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਬੇਗੋਵਾਲ ਵਿਖੇ ਰਾਮ ਲੀਲ੍ਹਾ ਦੀ ਪਹਿਲੀ ਨਾਈਟ ਦਾ ਉਦਘਾਟਨ <br/>
Ad Position 24