23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕੰਪਿਊਟਰ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਜ਼ੋਰਦਾਰ ਨਿੰਦਾ

Ad Position 21
No active advertisement
ਅਜੀਤ ਡੈਸਕ 20-10-2025
ਸੁਲਤਾਨਪੁਰ ਲੋਧੀ, 19 ਅਕਤੂਬਰ (ਪ.ਪ.)-ਗੌਰਮਿੰਟ ਟੀਚਰ ਯੂਨੀਅਨ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ ਅਤੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਹੋਈ | ਮੀਟਿੰਗ ਦੌਰਾਨ ਹੱਕ ਮੰਗਦੇ ਕੰਪਿਊਟਰ ਅਧਿਆਪਕਾਂ ਉੱਪਰ ਕੀਤੇ ਲਾਠੀਚਾਰਜ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੀ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਸੂਬਾਈ ਮੀਤ ਪ੍ਰਧਾਨ ਰਸ਼ਪਾਲ ਸਿੰਘ ਵੜੈਚ, ਸੁਖਦੇਵ ਸਿੰਘ ਬਲਾਕ ਪ੍ਰਧਾਨ ਮਸੀਤਾਂ, ਦਲਜੀਤ ਸਿੰਘ ਸੈਣੀ ਸੀਨੀਅਰ ਆਗੂ ਬਲਾਕ ਫਗਵਾੜਾ, ਗੁਰਦੇਵ ਸਿੰਘ ਬਾਗੜੀਆਂ ਬਲਾਕ ਪ੍ਰਧਾਨ ਭੁਲੱਥ ਨੇ ਸਰਕਾਰ ਨੂੰ ਤਾੜਨਾ ਕੀਤੀ ਕਿ ਮੁਲਾਜ਼ਮਾਂ ਨਾਲ ਲਾਰੇ-ਲੱਪੇ ਲਾਉਣ ਵਾਲੀ ਨੀਤੀ ਬੰਦ ਕਰੇ | ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ ਨਹੀਂ ਤਾਂ ਇਹ ਮੁਲਾਜ਼ਮ ਤੁਹਾਡੀ ਨੀਂਦ ਹਰਾਮ ਕਰ ਦੇਣਗੇ |ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿਚ ਸਰਕਾਰ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ ਕਿਉਂਕਿ ਮੁਲਾਜ਼ਮ ਸਮਾਜ ਦੇ ਰੀੜ੍ਹ ਦੀ ਹੱਡੀ ਖ਼ਾਸ ਕਰਕੇ ਅਧਿਆਪਕ ਵਰਗ ਨਾਲ ਇਸ ਤਰ੍ਹਾਂ ਦਾ ਵਤੀਰਾ ਕਦੇ ਵੀ ਬਰਦਾਸ਼ਤ ਯੋਗ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਇਹੀ ਮਾਨ ਸਰਕਾਰ ਜਿਹੜੀ ਕਹਿੰਦੀ ਸੀ ਕਿ ਮੈਂ ਮੁਲਾਜ਼ਮਾਂ ਨੂੰ ਧਰਨੇ ਮੁਜ਼ਾਹਰੇ ਨਹੀਂ ਕਰਨ ਦੇਣੇ, ਮੈਂ ਮੀਟਿੰਗਾਂ ਕਰ ਕੇ ਇਨ੍ਹਾਂ ਸਾਰਿਆਂ ਦੇ ਮਸਲਿਆਂ ਦਾ ਹੱਲ ਕਰਾਂਗਾ | ਹੁਣ ਇਹ ਮੀਟਿੰਗਾਂ ਕਰਨ ਤੋਂ ਵੀ ਭੱਜ ਗਈ ਹੈ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਵੀ ਭੱਜ ਗਈ ਲਾਰੇ-ਲੱਪੇ ਦੀ ਨੀਤੀ ਤਹਿਤ ਖੱਜਲ-ਖੁਆਰ ਕਰਨ 'ਤੇ ਤੁਲੀ ਹੋਈ | ਉਨ੍ਹਾਂ ਕਿਹਾ ਕਿ ਆਉਣ ਵਾਲੀ 26 ਤਰੀਕ ਨੂੰ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ, ਜਿਸ ਵਿਚ ਸਰਕਾਰ ਦਾ ਪਿੱਟ ਸਿਆਪਾ ਪੂਰੀ ਤਰ੍ਹਾਂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ ਫਗਵਾੜਾ ਵਿਚ ਦੀਵਾਲੀ, ਵਿਸ਼ਵਕਰਮਾ ਜੈਅੰਤੀ ਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾ... ਅਗਲੀ ਖ਼ਬਰ ਐੱਚ.ਆਈ.ਵੀ. ਏਡਜ਼ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਕੱਢੀ ਰੈਲੀ <br/>
Ad Position 24