08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪ੍ਰਕਾਸ਼ ਪੁਰਬ ਮੌਕੇ 4 ਤੇ 5 ਨਵੰਬਰ ਨੂੰ ਦਾਣਾ ਮੰਡੀ ਸੁਲਤਾਨਪੁਰ ਲੋਧੀ ਬੰਦ ਰਹੇਗੀ-ਆੜ੍ਹਤੀ ਆਗੂ

Ad Position 21
No active advertisement
ਅਜੀਤ ਡੈਸਕ 01-11-2025
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 556ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਸੁਲਤਾਨਪੁਰ ਲੋਧੀ ਵਿਖੇ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਤੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿਚ ਦਾਣਾ ਮੰਡੀ ਸੁਲਤਾਨਪੁਰ ਲੋਧੀ 4 ਤੇ 5 ਨਵੰਬਰ ਨੂੰ ਮੁਕੰਮਲ ਬੰਦ ਰੱਖੀ ਜਾਏਗੀ, ਇਹ ਜਾਣਕਾਰੀ ਦਿੰਦੇ ਹੋਏ ਆੜ੍ਹਤੀ ਆਗੂ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਆੜ੍ਹਤੀ ਰਾਮ ਸਿੰਘ ਸਰਪੰਚ ਪਰਮਜੀਤਪੁਰ, ਨੰਬਰਦਾਰ ਜਤਿੰਦਰਜੀਤ ਸਿੰਘ, ਬਲਾਕ ਪ੍ਰਧਾਨ ਸ਼ਹਿਰੀ ਰਜੀਵ ਧੀਰ, ਯੋਗਰਾਜ ਸਿੰਘ ਮੋਮੀ, ਅਮਰਜੀਤ ਸਿੰਘ ਖਿੰਡਾ ਲੋਧੀਵਾਲ, ਮਹਿੰਦਰ ਸਿੰਘ ਖਿੰਡਾ, ਸੁਖਪਾਲ ਬੀਰ ਸਿੰਘ ਸੋਨੂੰ, ਅਨਿਲ ਧੀਰ ਪੱਪਰੂ, ਬਲਦੇਵ ਸਿੰਘ ਮੰਗਾ, ਖ਼ਜ਼ਾਨਚੀ ਸਤਪਾਲ ਮਦਾਨ, ਗੁਰਪ੍ਰੀਤ ਸਿੰਘ, ਸੋਨੂੰ ਰਾਮੇ, ਕਮਲਜੀਤ ਸਿੰਘ ਨੰਡਾ, ਮਾਧਵ ਗੁਪਤਾ, ਕਮਲ ਕਿਸ਼ੋਰ ਚਾਵਲਾ ਤੇ ਹੋਰ ਆੜ੍ਹਤੀਆਂ ਨੇ ਸਾਂਝੇ ਤੌਰ 'ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 4 ਨਵੰਬਰ ਨੂੰ ਨਗਰ ਕੀਰਤਨ ਤੇ 5 ਨਵੰਬਰ ਨੂੰ ਪ੍ਰਕਾਸ਼ ਪੁਰਬ ਜੋੜ ਮੇਲੇ ਤੇ ਇਹਨਾਂ ਦਿਨਾਂ ਵਿਚ ਆਪਣੀ ਝੋਨੇ ਦੀ ਜਾਂ ਬਾਸਮਤੀ ਦੀ ਕੋਈ ਵੀ ਫ਼ਸਲ ਮੰਡੀ ਵਿਚ ਨਾਂ ਲੈ ਕੇ ਆਉਣ | ਸਰਪੰਚ ਤੇ ਆੜ੍ਹਤੀ ਆਗੂ ਰਾਮ ਸਿੰਘ ਪਰਮਜੀਤ ਪੁਰ ਨੇ ਹੋਰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ 4 ਨਵੰਬਰ ਨੂੰ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾਏਗਾ | ਇਸ ਮੌਕੇ ਤੇ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਸਮੂਹ ਆੜ੍ਹਤੀਆਂ ਵੱਲੋਂ ਫਰੈਂਡ ਟਰੇਡਿੰਗ ਕੰਪਨੀ ਦੇ ਨੇੜੇ ਚਾਹ-ਪਕੌੜੇ ਦੇ ਅਤੁੱਟ ਲੰਗਰ ਸੰਗਤਾਂ ਲਈ ਵਰਤਾਏ ਜਾਣਗੇ | ਉਨ੍ਹਾਂ ਦੱਸਿਆ ਕਿ ਸਮੂਹ ਆੜ੍ਹਤੀਆਂ ਵੱਲੋਂ ਮਿਲ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾਏਗੀ |
Ad Position 22
No active advertisement
ਪਿਛਲੀ ਖ਼ਬਰ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਲਿਟਲ ਏਾਜਲਸ ਕੋ ਐਡ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਵਿਚ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ
Ad Position 24