ਹੁਸੈਨਪੁਰ, 4 ਨਵੰਬਰ (ਤਰਲੋਚਨ ਸਿੰਘ ਸੋਢੀ)-ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਲਗਭਗ 38 ਸਾਲ ਰੇਲਵੇ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਰਣਜੀਤ ਸਿੰਘ ਚੀਫ਼ ਆਫ਼ਿਸ ਸੁਪਰਡੈਂਟ ਦੀ ਸੇਵਾ ਮੁਕਤੀ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਸੰਸਥਾਵਾਂ ਤੇ ਆਗੂਆਂ ਵਲੋਂ ਸਾਂਝੇ ਤੌਰ 'ਤੇ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਦੌਰਾਨ ਐਸ. ਸੀ. ਐਸ. ਟੀ. ਐਸੋਸੀਏਸ਼ਨ ਦੇ ਪ੍ਰਧਾਨ ਜੀਤ ਸਿੰਘ ਅਤੇ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੌੜ ਨੇ ਸਾਂਝੇ ਤੌਰ ਤੇ ਦੱਸਿਆ ਕਿ ਰਣਜੀਤ ਸਿੰਘ ਨੇ ਬੇਦਾਗ ਰਹਿੰਦਿਆਂ ਹੋਇਆਂ 38 ਸਾਲ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਖੇ ਆਪਣੀਆਂ ਨਿੱਘੀਆਂ ਸੇਵਾਵਾਂ ਦੇ ਕੇ ਬਾਕੀ ਸਟਾਫ਼ ਮੈਂਬਰਾਂ ਲਈ ਮਿਸਾਲ ਪੈਦਾ ਕੀਤੀ ਉੱਥੇ ਇਮਾਨਦਾਰੀ ਨਾਲ ਡਿਊਟੀ ਨਿਭਾਅ ਕੇ ਬਾਕੀ ਮੈਂਬਰਾਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਐਸ. ਸੀ. ਐਸ. ਟੀ. ਐਸੋਸੀਏਸ਼ਨ ਦੇ ਵਰਕਿੰਗ ਪ੍ਰਧਾਨ, ਜਨਰਲ ਸਕੱਤਰ, ਕਾਨੰੂਨੀ ਸਲਾਹਕਾਰ ਵਜੋਂ ਅਤੇ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਉਪ ਪ੍ਰਧਾਨ ਦੇ ਤੌਰ ਤੇ ਸੇਵਾਵਾਂ ਨਿਭਾਈਆਂ | ਇਸੇ ਦੌਰਾਨ ਉਕਤ ਆਗੂਆਂ ਵਲੋਂ ਰਣਜੀਤ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ੍ਹ, ਸਿਰੋਪਾਓ, ਬਾਬਾ ਸਾਹਿਬ ਦਾ ਸਰੂਪ ਅਤੇ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਟੇਕ ਚੰਦ, ਜਸਪਾਲ ਸਿੰਘ, ਕਰਮਜੀਤ ਸਿੰਘ ਮੱਟੂ ਸ਼ੀਤਲ ਸਿੰਘ ਕਪੂਰਥਲਾ, ਕੁਸ਼ਲ ਕੁਮਾਰ, ਅਵਤਾਰ ਸਿੰਘ, ਜਗੀਰ ਸਿੰਘ ਕਾਲਰੂ, ਬਲਵਿੰਦਰ ਪਾਜੀਆਂ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸੈਕਟਰੀ ਨਰੇਸ਼ ਕੁਮਾਰ, ਕੈਸ਼ੀਅਰ ਪਿ੍ਥੀ ਸਿੰਘ, ਸਾਬਕਾ ਉਪ ਪ੍ਰਧਾਨ ਅਮਰਜੀਤ ਸਿੰਘ ਰੁੜਕੀ, ਖੂਨਦਾਨ ਸੰਸਥਾ ਦੇ ਟੇਕ ਚੰਦ, ਜਗਜੀਵਨ ਰਾਮ, ਹਰਵਿੰਦਰ ਸਿੰਘ ਖਹਿਰਾ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸੱਜਣ ਮਿੱਤਰ ਤੇ ਸਕੇ ਸਬੰਧੀ ਹਾਜ਼ਰ ਸਨ |