19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਸੂਬਾ ਪੱਧਰੀ ਕਬੱਡੀ ਟੂਰਨਾਮੈਂਟ ਅੱਜ

Ad Position 21
No active advertisement
ਅਜੀਤ ਡੈਸਕ 05-11-2025
ਸੁਲਤਾਨਪੁਰ ਲੋਧੀ, 4 ਨਵੰਬਰ (ਨਰੇਸ਼ ਹੈਪੀ)-ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਮੌਕੇ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਤੇ ਅਰਜਨਾ ਐਵਾਰਡੀ ਅੰਤਰਰਾਸ਼ਟਰੀ ਖਿਡਾਰੀ ਚੇਅਰਮੈਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠਾਂ ਵਿਸ਼ਾਲ ਕਬੱਡੀ ਟੂਰਨਾਮੈਂਟ 5 ਨਵੰਬਰ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੁਲਤਾਨਪੁਰ ਲੋਧੀ ਦੀ ਮੀਟਿੰਗ ਸਰਪ੍ਰਸਤ ਬਲਦੇਵ ਸਿੰਘ ਪਰਮਜੀਤਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਖਿੰਡਾ ਦੀ ਅਗਵਾਈ ਹੇਠਾਂ ਹੋਈ | ਇਸ ਮੌਕੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਤੇ ਸੁਖਵਿੰਦਰ ਸਿੰਘ ਖਿੰਡਾ ਨੇ ਦੱਸਿਆ ਕਿ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ ਦੀ ਸੁਚੱਜੀ ਅਗਵਾਈ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ | ਜਿਸ ਵਿਚ ਪਹਿਲਾ ਇਨਾਮ ਖਿੰਡਾ ਬ੍ਰਦਰਜ਼ ਵੱਲੋਂ 2.50 ਲੱਖ ਰੁਪਏ ਤੇ ਦੂਜਾ ਇਨਾਮ 2 ਲੱਖ ਰੁਪਏ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਵੱਲੋਂ ਸਪਾਂਸਰ ਕੀਤਾ ਜਾਵੇਗਾ | ਇਸ ਤੋਂ ਇਲਾਵਾ ਬੈੱਸਟ ਸਟਾਪਰ ਦਾ ਇਨਾਮ ਚਰਨਜੀਤ ਸਿੰਘ ਕੈਨੇਡਾ ਵੱਲੋਂ ਤੇ ਬੈੱਸਟ ਰੇਡਰ ਦਾ ਇਨਾਮ ਪ੍ਰਤਾਪ ਸਿੰਘ ਯੂ.ਕੇ ਤੇ ਨੰਬਰਦਾਰ ਜੋਗਾ ਸਿੰਘ ਮੋਮੀ ਵੱਲੋਂ ਸਪਾਂਸਰ ਕੀਤਾ ਜਾਵੇਗਾ | ਉਨ੍ਹਾਂ ਹੋਰ ਦੱਸਿਆ ਕਿ ਇਸ ਮੌਕੇ ਲੜਕੀਆਂ ਦੇ ਕਬੱਡੀ ਮੈਚ ਵੀ ਕਰਵਾਏ ਜਾਣਗੇ | ਇਸ ਮੌਕੇ ਸੱਜਣ ਸਿੰਘ ਚੀਮਾ ਦੇ ਪੀ.ਏ. ਲਵਪ੍ਰੀਤ ਸਿੰਘ, ਸ਼੍ਰੀ ਗੁਰੂ ਨਾਨਕ ਦੇਵ ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਬਲਦੇਵ ਸਿੰਘ ਪਰਮਜੀਤਪੁਰ ਸਾਬਕਾ ਚੇਅਰਮੈਨ, ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੋਢੀ, ਮਾਰਕਫੈੱਡ ਦੇ ਚੇਅਰਮੈਨ ਗੁਰਚਰਨ ਸਿੰਘ ਬਿੱਟੂ, ਸਤਪਾਲ ਮਦਾਨ ਖ਼ਜ਼ਾਨਚੀ, ਸੀਨੀਅਰ ਆਪ ਆਗੂ ਨਰਿੰਦਰ ਸਿੰਘ ਖਿੰਡਾ, ਨੰਬਰਦਾਰ ਜਤਿੰਦਰਜੀਤ ਸਿੰਘ ਜੱਜੀ, ਆੜ੍ਹਤੀ ਬਲਦੇਵ ਸਿੰਘ ਮੰਗਾ, ਆਪ ਆਗੂ ਸੋਨੂੰ ਰਾਮੇ, ਸੁਖਵਿੰਦਰ ਸਿੰਘ ਗੋਲਡੀ, ਨਿਰਮਲ ਸਿੰਘ ਪਰਮਜੀਤਪੁਰ, ਸੀਨੀਅਰ ਆਪ ਆਗੂ ਨਰਿੰਦਰ ਸਿੰਘ ਖਿੰਡਾ, ਜਸਕੰਵਲ ਸਿੰਘ ਤਲਵੰਡੀ ਚੌਧਰੀਆਂ, ਸਰਪੰਚ ਸ਼ਮਿੰਦਰ ਸਿੰਘ ਸੰਧੂ, ਜੋਗਿੰਦਰ ਸਿੰਘ ਸ਼ਾਹਵਾਲਾ, ਸਰਪੰਚ ਹਰਜਿੰਦਰ ਸਿੰਘ ਮਨਿਆਲਾ, ਪ੍ਰਗਟ ਸਿੰਘ ਮਿਆਣੀ, ਦਿਲਬਾਗ ਸਿੰਘ, ਜਸਮਿੱਤਰ ਸਿੰਘ, ਕੁਲਦੀਪ ਸਿੰਘ ਸੂਜੋਕਾਲੀਆ, ਜਗਜੀਤ ਸਿੰਘ ਜੱਗੀ ਜੈਨਪੁਰ, ਕੁਲਵਿੰਦਰ ਸਿੰਘ ਸੱਧੂਵਾਲ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੀਂਹ ਨਾਲ ਹੋਇਆ ਜਲਥਲ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ- ਐਸ.ਕੇ.ਐਮ.
Ad Position 24