ਕਪੂਰਥਲਾ, 22 ਨਵੰਬਰ (ਵਿ.ਪ੍ਰ.)-ਇੰਟੈਕ ਵਲੋਂ ਕਰਵਾਏ ਗਏ ਰਾਜ ਮਹਿਲਾ ਸੱਭਿਆਚਾਰ ਵਿਰਾਸਤ ਕੁਇਜ਼ ਮੁਕਾਬਲੇ ਵਿਚ ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਦੇ 10ਵੀਂ ਜਮਾਤ ਦੇ ਵਿਦਿਆਰਥੀ ਚਾਰੂਵਰਤ ਬੈਂਸ ਤੇ 9ਵੀਂ ਜਮਾਤ ਦੀ ਅਰਸ਼ੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ | ਸਕੂਨ ਦੀ ਪਿ੍ੰਸੀਪਲ ਪਰਵਿੰਦਰ ਕੌਰ ਵਾਲੀਆ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਕਿਹਾ | ਇੱਥੇ ਵਰਨਣਯੋਗ ਹੈ ਕਿ ਰਾਜ ਮਹਿਲਾ ਸਭਿਆਚਾਰ ਕੁਇਜ਼ ਮੁਕਾਬਲਾ ਆਰਮੀ ਪਬਲਿਕ ਸਕੂਲ ਬਿਆਸ ਵਿਚ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ |