ਕਪੂਰਥਲਾ, 22 ਨਵੰਬਰ (ਵਿ.ਪ੍ਰ.)-21ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਆਰ.ਕੇ. ਚੌਹਾਨ ਤੇ ਪ੍ਰਸ਼ਾਸਕੀ ਅਫ਼ਸਰ ਕਰਨਲ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੇ ਐਨ.ਸੀ.ਸੀ. ਕੈਡਿਟਾਂ ਨੇ ਪਿ੍ੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ ਤੇ ਸਕੂਲ ਦੇ ਇੰਚਾਰਜ ਯੋਗੇਸ਼ ਚੰਦਰ ਦੀ ਦੇਖ ਰੇਖ ਹੇਠ ਐਨ.ਸੀ.ਸੀ. ਦਿਵਸ ਮਨਾਉਂਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਚ ਦਾਖਲ 131 ਮਰੀਜ਼ਾਂ ਨੂੰ ਫ਼ਲ ਤਕਸੀਮ ਕੀਤੇ | ਇਸ ਮੌਕੇ ਬੋਲਦਿਆਂ ਸਕੂਲ ਆਫ਼ ਐਮੀਨੈਂਸ ਦੇ ਐਸੋਸੀਏਟ ਐਨ.ਸੀ.ਸੀ. ਅਫ਼ਸਰ ਸ਼ਰਵਣ ਕੁਮਾਰ ਯਾਦਵ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਐਨ.ਸੀ.ਸੀ. ਕੈਡਿਟਾਂ ਵਿਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਕੈਡਿਟਾਂ ਨੇ ਸਵੈ ਇੱਛਾ ਨਾਲ ਇਸ ਅਫ਼ਸਰ 'ਤੇ ਮਰੀਜ਼ਾਂ ਨੂੰ ਖ਼ੁਦ ਫ਼ੰਡ ਇਕੱਠਾ ਕਰਕੇ ਫ਼ਲ ਤਕਸੀਮ ਕੀਤੇ | ਸਕੂਲ ਇੰਚਾਰਜ ਯੋਗੇਸ਼ ਚੰਦਰ ਨੇ ਕੈਡਿਟਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸੇਵਾ ਦੇ ਕਾਰਜ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੋਲਦਿਆਂ ਸਕੂਲ ਦੇ ਪਿ੍ੰਸੀਪਲ ਮਨਜੀਤ ਸਿੰਘ ਨੇ ਕਿਹਾ ਕਿ ਕੈਡਿਟ ਦੇਸ਼ ਦਾ ਭਵਿੱਖ ਹਨ, ਇਸ ਲਈ ਐਨ.ਸੀ.ਸੀ. ਕੈਡਿਟ ਭਾਰਤੀ ਫ਼ੌਜ ਦਾ ਹਿੱਸਾ ਬਣ ਕੇ ਦੇਸ਼ ਦੀ ਸੇਵਾ ਕਰਨ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ, ਡਾ. ਗੁਰਦੇਵ ਸਿੰਘ, ਮਨਜਿੰਦਰ ਕੌਰ, ਨਰਿੰਦਰ ਕੌਰ, ਅੰਜੂ ਭਗਤ, ਜਸਵਿੰਦਰਪਾਲ, ਹਰਸਿਮਰਤ ਸਿੰਘ, ਬੁੱਧ ਦੇਵ