ਖਲਵਾੜਾ, 22 ਨਵੰਬਰ (ਮਨਦੀਪ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਏ ਵਿਖੇ ਵਾਤਾਵਰਨ ਸੰਭਾਲ ਅਤੇ ਵੈੱਲਫੇਅਰ ਸਭਾ ਫਗਵਾੜਾ ਵੱਲੋਂ ਧੰਨ-ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਇੱਕ-ਇੱਕ ਬੂਟਾ ਗੁਰੂ ਜੀ ਦੇ ਨਾਮ' ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਫੁੱਲਾਂ ਵਾਲੇ ਬੂਟੇ ਅਤੇ ਕੱਪੜੇ ਦੇ ਥੈਲੇ ਵੰਡੇ ਗਏ | ਇਸ ਮੌਕੇ ਸਭਾ ਦੇ ਸੀਨੀਅਰ ਮੈਂਬਰ ਲਸ਼ਕਰ ਸਿੰਘ ਅਤੇ ਇੰਜੀਨੀਅਰ ਸੀਤਲ ਦਾਸ ਰਿਟਾ. ਐਸ.ਡੀ.ਓ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਸਕੂਲ ਪਿ੍ੰਸੀਪਲ ਰਾਜਨ ਚੋਪੜਾ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪਲਾਸਟਿਕ ਦੀ ਥਾਂ ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਸ੍ਰੀ ਬਲਬੀਰ ਸਿੰਘ ਅਤੇ ਚੇਅਰਮੈਨ ਇੰਜੀਨੀਅਰ ਸ੍ਰੀ ਬਲਵਿੰਦਰ ਸਿੰਘ ਫ਼ੋਰਮੈਨ ਵੱਲੋਂ ਸਮੂਹ ਸਕੂਲ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਸਭਾ ਦੇ ਮੈਂਬਰਾਂ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਰਿਟਾ. ਹੈੱਡਮਾਸਟਰ ਗੁਰਨਾਮ ਸਿੰਘ ਸੀਨੀਅਰ ਪ੍ਰਧਾਨ, ਕੁਲਬੀਰ ਸਿੰਘ ਮੀਤ ਪ੍ਰਧਾਨ, ਗਗਨਦੀਪ ਸਿੰਘ, ਸਕੂਲ ਸਟਾਫ਼ ਰਾਮ ਲੁਭਾਇਆ, ਸੱਤਿਆ ਦੇਵ ਸ਼ਰਮਾ, ਸੰਜੀਵ ਕੁਮਾਰ, ਹਰਦੀਪ ਸਿੰਘ, ਰੋਹਨ, ਸੁਰਜੀਤ ਸਿੰਘ, ਕੁਲਜੀਤ ਕੌਰ, ਸੀਤਾ ਰਾਣੀ, ਪਰਮਜੀਤ ਕੋਰ, ਮਨਜੀਤ ਕੋਰ, ਪੂਜਾ, ਊਸ਼ਾ ਰਾਣੀ, ਸੁਖਵਿੰਦਰ ਕੌਰ, ਕਮਲਦੀਪ ਕੌਰ, ਰਮਨਦੀਪ ਕੌਰ, ਗੁਰਮੀਤ ਕੌਰ, ਅੰਨੂ ਖੰਨਾ, ਮਿਸ ਸਿਮਰਨ, ਸ਼ੈਲੀ, ਵਰਿੰਦਰ ਕੁਮਾਰ ਅਤੇ ਸੋਨੂੰ ਆਦਿ ਹਾਜ਼ਰ ਸਨ |