ਫਗਵਾੜਾ, 23 ਨਵੰਬਰ (ਚਾਨਾ)-ਅੱਜ ਇੱਥੇ ਰੇਲਵੇ ਲਾਈਨਾਂ 'ਤੇ ਸਪਰੋੜ ਲਾਗੇ ਇੱਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਰੇਲਵੇ ਚੌਂਕੀ ਦੇ ਥਾਣੇਦਾਰ ਤਫ਼ੈਲ ਮੁਹੰਮਦ ਨੇ ਦੱਸਿਆ ਕਿ ਮਾਲ ਗੱਡੀ ਦੇ ਡਰਾਈਵਰ ਵਲੋਂ ਸੂਚਨਾ ਦਿੱਤੀ ਸੀ ਕਿ ਲਾਈਨਾਂ 'ਤੇ ਇਕ ਲਾਸ਼ ਪਈ ਹੈ ਤੇ ਜਾਪਦਾ ਹੈ ਕਿ ਇਹ ਪਹਿਲਾ ਕਿਸੇ ਗੱਡੀ ਦੀ ਲਪੇਟ 'ਚ ਆ ਗਿਆ | ਮਿ੍ਤਕ ਦੀ ਉਮਰ ਕਰੀਬ 30 ਤੋਂ 35 ਸਾਲ ਜਾਪਦੀ ਹੈ ਤੇ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮੋਰਚਰੀ 'ਚ ਰਖਵਾ ਦਿੱਤਾ ਹੈ |