08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਸੰਮਤੀ ਜ਼ੋਨ ਭੁੱਲਾਰਾਈ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਨਾ ਹੋਣਾ ਬਣਿਆ ਚਰਚਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 06-12-2025
ਖਲਵਾੜਾ, 5 ਦਸੰਬਰ (ਮਨਦੀਪ ਸਿੰਘ ਸੰਧੂ)- ਬਲਾਕ ਸੰਮਤੀ ਜ਼ੋਨ ਭੁੱਲਾਰਾਈ ਤੋਂ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਨਾ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਬੀਤੇ ਕਾਰਜਕਾਲ ਦੌਰਾਨ ਇਸ ਜ਼ੋਨ ਤੋਂ ਕਾਂਗਰਸ ਦੀ ਟਿਕਟ ਤੇ ਜਿੱਤ ਕੇ ਚੇਅਰਮੈਨ ਬਣੇ ਗੁਰਦਿਆਲ ਸਿੰਘ ਭੁੱਲਾਰਾਈ ਦਾ ਜ਼ੋਨ ਹੋਣ ਕਰਕੇ ਉਮੀਦਵਾਰ ਤੋਂ ਜ਼ੋਨ ਦਾ ਸੱਖਣਾ ਰਹਿਣਾ ਵੋਟਰਾਂ ਨੂੰ ਹਜ਼ਮ ਨਹੀਂ ਹੋ ਰਿਹਾ | ਇੱਥੇ ਬੀਤੇ ਦਿਨੀਂ ਕਾਂਗਰਸੀ ਚੇਅਰਮੈਨ ਅਤੇ ਆਪ ਦੇ ਸਰਪੰਚ ਧੜਿਆਂ ਦਰਮਿਆਨ ਹੋਈ ਲੜਾਈ ਵੀ ਇਸ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਦੋਵਾਂ ਪਾਰਟੀਆਂ ਦੀ ਟਿਕਟ ਤੇ ਕੋਈ ਵੀ ਚੋਣ ਲੜਨ ਦਾ ਚਾਹਵਾਨ ਨਹੀਂ ਮਿਲ ਰਿਹਾ ਸੀ | ਇੱਥੇ ਆਮ ਆਦਮੀ ਪਾਰਟੀ ਦੇ ਐਲਾਨੇ ਹੋਏ ਉਮੀਦਵਾਰ ਨੇ ਵੀ ਐਨ ਮੌਕੇ ਤੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ ਜਿਸ ਕਰਕੇ ਆਪ ਨੂੰ ਵੀ ਉਮੀਦਵਾਰ ਬਦਲਣਾ ਪਿਆ | ਇੱਥੇ ਦਿਲਚਸਪ ਗੱਲ ਇਹ ਹੈ ਕਿ ਇਸ ਜ਼ੋਨ ਤੋਂ ਤਿੰਨ ਆਜ਼ਾਦ ਉਮੀਦਵਾਰ ਮੈਦਾਨ ਵਿਚ ਨਿੱਤਰੇ ਹਨ ਅਤੇ ਅਗਲੇ ਦਿਨਾਂ ਵਿਚ ਕਾਂਗਰਸ ਕਿਸੇ ਇੱਕ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ 'ਤੇ ਵਿਧਾਇਕ ਖਹਿਰਾ ਨੇ ਸਰਕਾਰ 'ਤੇ ਕੱਢਿਆ ਗੁੱਸਾ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਖਲਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਰੂਪ ਲਾਲ ਢੱਕ ਪੰਡੋਰੀ ਹੋਏ ਸਰਗਰਮ
Ad Position 24