ਕਪੂਰਥਲਾ, 5 ਦਸੰਬਰ (ਸਡਾਨਾ)-ਵਿੱਦਿਅਕ ਸੰਸਥਾ ਕੇ.ਐਮ. ਕਿਡਜ਼ ਕੈਸਲ ਦਾ ਸਾਲਾਨਾ ਸਮਾਗਮ ਉਡਾਣ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸੇਵਾ ਮੁਕਤ ਸੀਨੀਅਰ ਇੰਜੀਨੀਅਰ ਕੇ.ਡੀ. ਪਰਤੀ ਨੇ ਸ਼ਿਰਕਤ ਕੀਤੀ ਅਤੇ ਨਰਸਰੀ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਵਿੱਦਿਅਕ ਪ੍ਰਾਪਤੀਆਂ ਦੇ ਚੱਲਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਾਲਾਨਾ ਸਮਾਗਮ ਦੌਰਾਨ ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ, ਡਾ. ਸੁਸ਼ੀਲ ਸਲਹੋਤਰਾ ਤੇ ਪੱਤਰਕਾਰ ਅਰੁਣ ਖੋਸਲਾ ਸਮੇਤ ਵਿਕਾਸ ਪੁਰੀ ਤੇ ਹਿਮਾਂਸ਼ੂ ਸਾਹੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਦੇ ਡਾਇਰੈਕਟਰ ਡਾ. ਧਰਮਵੀਰ ਕੰਡਾ ਨੇ ਬੱਚਿਆਂ ਦੀਆਂ ਪ੍ਰਾਪਤੀਆਂ ਸਬੰਧੀ ਹਾਜ਼ਰਾਂ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼ ਦੇ ਸਿਰ ਬੰਨਿ੍ਹਆ | ਇਸ ਮੌਕੇ ਛੋਟੇ ਛੋਟੇ ਬੱਚਿਆਂ ਵਲੋਂ ਸਭਿਆਚਾਰਕ ਸਮਾਗਮ ਦੌਰਾਨ ਵੀ ਸੁੰਦਰ ਪੇਸ਼ਕਾਰੀ ਕੀਤੀ ਗਈ ਅਤੇ ਕਨਵੈੱਨਸ਼ਨ ਗਾਊਨ ਵਿਚ ਬੱਚਿਆਂ ਨੇ ਆਪਣੇ ਇਨਾਮ ਪ੍ਰਾਪਤ ਕੀਤੇ |