ਕਪੂਰਥਲਾ, 5 ਦਸੰਬਰ (ਵਿ.ਪ੍ਰ.)-ਸੇਵਾ ਮੁਕਤ ਈ.ਟੀ.ਓ. ਜਸਵਿੰਦਰ ਸਿੰਘ ਦੇ ਪਿਤਾ ਉੱਘੇ ਸਿੱਖਿਆ ਸ਼ਾਸਤਰੀ ਤੇ ਵਾਤਾਵਰਣ ਪ੍ਰੇਮੀ ਪਿ੍ੰਸੀਪਲ ਵਰਿਆਮ ਸਿੰਘ, ਜੋ ਇਕ ਸ਼ਤਾਬਦੀ ਤੋਂ ਬਾਅਦ 23 ਨਵੰਬਰ ਨੂੰ ਸੰਖੇਪ ਬਿਮਾਰੀ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਨਮਿੱਤ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਭੋਗ 7 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਸਾਢੇ 10 ਵਜੇ ਉਨ੍ਹਾਂ ਦੇ ਗ੍ਰਹਿ ਅਮਨ ਨਗਰ ਕਪੂਰਥਲਾ ਵਿਖੇ ਪਵੇਗਾ | ਪਰਿਵਾਰਕ ਮੈਂਬਰਾਂ ਨ ਦੱਸਿਆ ਕਿ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ ਸਾਢੇ 12 ਵਜੇ ਤੋਂ ਡੇਢ ਵਜੇ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਦੇਵੀ ਤਲਾਬ ਕਪੂਰਥਲਾ ਵਿਖੇ ਹੋਵੇਗੀ | ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਪਿ੍ੰਸੀਪਲ ਵਰਿਆਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ |