06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਭੁਲੱਥ ਤੋਂ ਕਰਤਾਰਪੁਰ ਮੇਨ ਰੋਡ ਬੰਦ ਹੋਣ ਨਾਲ ਚੋਰ-ਲੁਟੇਰਿਆਂ ਵਲੋਂ ਲੁੱਟਾਂ-ਖੋਹਾਂ ਵਧੀਆਂ

Ad Position 21
No active advertisement
ਅਜੀਤ ਡੈਸਕ 06-12-2025
ਭੁਲੱਥ, 5 ਦਸੰਬਰ (ਮੇਹਰ ਚੰਦ ਸਿੱਧੂ)-ਕਰਤਾਰਪੁਰ ਵਿਖੇ ਸੀਵਰੇਜ ਲਾਈਨ ਪਾਉਣ ਲਈ ਭੁਲੱਥ ਦੀ ਮੁੱਖ ਸੜਕ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਚੋਰ ਲੁਟੇਰੇ ਸਰਗਰਮ ਹੋ ਗਏ ਹਨ, ਇਹ ਮੁੱਖ ਸੜਕ ਹਾਲੇ ਪਹਿਲੀ ਦਸੰਬਰ ਨੂੰ ਹੀ ਬੰਦ ਕੀਤੀ ਗਈ ਹੈ ਕਿ ਇਸ ਤੋਂ ਦੂਜੇ ਦਿਨ 2 ਦਸੰਬਰ ਨੂੰ ਦੇਰ ਸ਼ਾਮ ਹਨੇਰੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਕਰਤਾਰਪੁਰ ਨੂੰ ਜਾਂਦੇ ਇੱਕ ਕੱਚੇ ਲਿੰਕ ਰਸਤੇ 'ਤੇ ਮੋਟਰਸਾਈਕਲ ਸਵਾਰ ਨੂੰ ਘੇਰ ਲਿਆ | ਜਿਸ ਦੌਰਾਨ ਇਹ ਲੁਟੇਰੇ ਉਕਤ ਨੌਜਵਾਨ ਦੀ ਕੁੱਟਮਾਰ ਕਰਕੇ ਅਤੇ ਉਸ ਕੋਲੋਂ ਨਕਦੀ ਤੇ ਹੋਰ ਸਮਾਨ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦੇ ਹੋਏ ਸੱਜੇ ਕੁਮਾਰ ਵਾਸੀ ਜਲੰਧਰ ਨੇ ਦੱਸਿਆ ਕਿ ਬੀਤੇ ਕੱਲ ਦੇਰ ਸ਼ਾਮ 7 ਤੋਂ ਸਵਾ 7 ਵਜੇ ਦੇ ਦਰਮਿਆਨ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੁਲੱਬ ਤੋਂ ਮੁੱਖ ਸੜਕ ਰਾਹੀਂ ਕਰਤਾਰਪੁਰ ਨੂੰ ਜਾ ਰਿਹਾ ਸੀ, ਕਰਤਾਰਪੁਰ ਵਿਖੇ ਗੰਦੇ ਨਾਲੇ ਕੋਲੋਂ ਭੁਲੱਥ ਦੀ ਮੁੱਖ ਸੜਕ ਬੰਦ ਕੀਤੀ ਹੋਈ ਸੀ ਤੇ ਅੱਗੇ ਸੀਵਰੇਜ ਦਾ ਕੰਮ ਚੱਲ ਰਿਹਾ ਸੀ, ਜਿਸ ਕਰ ਕੇ ਉਹ ਗੰਦੇ ਨਾਲੇ ਤੋਂ ਖੱਬੇ ਹੱਥ ਵਾਲੇ ਕੱਚੇ ਲਿੰਕ ਰਸਤੇ ਰਾਹੀਂ ਕਰਤਾਰਪੁਰ ਸ਼ਹਿਰ ਵੱਲ ਜਾਣ ਲੱਗਾ | ਇਸ ਤੋਂ ਅੱਗੇ ਜਾ ਕੇ ਟੀ ਪੁਆਇੰਟ ਤੋਂ ਉਹ ਸੱਜੇ ਹੱਥ ਮੋੜ ਮੁੜ ਕੇ ਥੋੜਾ ਅੱਗੇ ਗਿਆ | ਉਸ ਨੇ ਕਿਹਾ ਕਿ ਇੱਥੇ ਰਸਤਾ ਕੱਚਾ ਅਤੇ ਪੱਧਰਾ ਨਾ ਹੋਣ ਕਰਕੇ ਉਸਦਾ ਮੋਟਰਸਾਈਕਲ ਜ਼ਿਆਦਾ ਤੇਜ਼ ਨਹੀਂ ਸੀ ਕਿ ਇੰਨੇ ਨੂੰ ਉਸਦੇ ਪਿੱਛੋਂ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ | ਜਿਨ੍ਹਾਂ ਵਿਚੋਂ ਦੋ ਕੋਲ ਕਿਰਪਾਨਾਂ ਸਨ | ਇਨ੍ਹਾਂ ਨੌਜਵਾਨਾਂ ਨੇ ਆਉਂਦੇ ਸਾਰ ਮੇਰੀ ਕੁੱਟਮਾਰ ਕੀਤੀ ਤੇ ਉਸ ਕੋਲੋਂ ਪਰਸ ਤੇ ਬੈਗ ਖੋਹ ਲਿਆ | ਇੰਨੇ ਨੂੰ ਦੂਰੋਂ ਇਕ ਗੱਡੀ ਦੀ ਲਾਈਟ ਦਿਖਾਈ ਦਿੱਤੀ | ਜਿਸ ਨੂੰ ਦੇਖ ਕੇ ਤਿੰਨੇ ਲੁਟੇਰੇ ਪਿੱਛੇ ਨੂੰ ਫ਼ਰਾਰ ਹੋ ਗਏ | ਪੀੜਤ ਸੰਜੇ ਕੁਮਾਰ ਨੇ ਦੱਸਿਆ ਕਿ ਬੈਗ ਤੇ ਪਰਸ ਵਿਚ ਨਕਦੀ ਦੇ ਨਾਲ-ਨਾਲ ਉਸਦੇ ਬੈਂਕ ਦੇ ਕਾਰਡ ਤੇ ਹੋਰ ਕਾਗਜ਼ਾਤ ਸਨ | ਪੀੜਤ ਦਾ ਕਹਿਣਾ ਹੈ ਕਿ ਇਸ ਉਪਰੰਤ ਉਸਨੇ ਥਾਣਾ ਕਰਤਾਰਪੁਰ ਵਿਖੇ ਪਹੁੰਚ ਕੇ ਇਤਲਾਹ ਦਿੱਤੀ |
Ad Position 22
No active advertisement
ਪਿਛਲੀ ਖ਼ਬਰ 13 ਪਿੰਡਾਂ ਦੀਆਂ ਪੰਚਾਇਤਾਂ ਨੇ ਬਿਨਾਂ ਸਹਿਮਤੀ ਤੋਂ ਪਿੰਡਾਂ ਨੂੰ ਨਗਰ ਨਿਗਮ ਮੁਹਾਲੀ 'ਚ ਸ਼ਾਮਿਲ ਕਰਨ ਖ਼ਿਲਾਫ਼ ਖੋਲਿ੍ਹ... ਅਗਲੀ ਖ਼ਬਰ ਘਰ 'ਚੋਂ ਚੋਰੀ ਕਰਨ ਦੇ ਮਾਮਲੇ 'ਚ ਵਿਅਕਤੀ ਕਾਬੂ
Ad Position 24
No active advertisement