ਢਿੱਲਵਾਂ, 6 ਦਸੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਪਾਨ ਦੇ ਸਰਕਾਰੀ ਦੌਰੇ ਦੌਰਾਨ ਸੂਬੇ ਦੀ ਤਰੱਕੀ ਖ਼ੁਸ਼ਹਾਲੀ ਲਈ ਕਰੀਬ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ ਹੈ, ਜਿਸ ਤਹਿਤ ਜਪਾਨ ਦੀ ਸਟੀਲ ਕੰਪਨੀ ਆਈ ਚੀ ਸਟੀਲ ਨੇ ਸੂਬੇ ਵਰਧਮਾਨ ਸਪੈਸ਼ਲ ਸਟੀਲ ਨਾਲ ਆਪਣਾ ਸਹਿਯੋਗ ਨੂੰ ਵਧਾਉਣ ਲਈ ਪੂਰੀ ਹਾਮੀ ਭਰੀ ਹੈ ਅਤੇ ਸਮਝੌਤੇ ਤੇ ਦਸਤਖ਼ਤ ਵੀ ਕਰ ਦਿੱਤੇ ਗਏ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਬੁੱਧੀਜੀਵੀ ਵਿੰਗ ਕੁਲਦੀਪ ਪਾਠਕ ਚੇਅਰਮੈਨ ਮਾਰਕੀਟ ਕਮੇਟੀ ਢਿਲਵਾਂ ਨੇ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਹ ਸੂਬੇ ਲਈ ਕੀਤੇ ਗਏ ਸਮਝੌਤੇ ਇੱਕ ਸੁਨਹਿਰੀ ਦਿਨ ਸਾਬਤ ਹੋਇਆ ਹੈ ਕਿਉਂਕਿ ਆਈ ਚੀ ਸਟੀਲ ਕਾਰਪੋਰੇਸ਼ਨ ਜਿਸ ਨੂੰ ਟੋਟਾ ਦੀ ਸਟੀਲ ਆਰਜ ਵਜੋਂ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਤੇ ਪੰਜਾਬੀਆਂ ਲਈ ਵਿੱਤੀ ਡੂੰਘੀ ਸੋਚ ਦੀ ਇਹ ਇੱਕ ਝਲਕ ਮੰਨੀ ਜਾ ਸਕਦੀ ਹੈ |