ਸੁਲਤਾਨਪੁਰ ਲੋਧੀ, 6 ਦਸੰਬਰ (ਨਰੇਸ਼ ਹੈਪੀ)-ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਦੂਵਾਲ, ਦਿਲਬਾਗ ਸਿੰਘ ਜਰਮਨੀ ਤੇ ਬਲਵਿੰਦਰ ਸਿੰਘ ਜਰਮਨੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਸੰਤ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ | ਮਾਤਾ ਦੀ ਉਮਰ ਕਰੀਬ 100 ਸਾਲ ਸੀ | ਅੱਜ ਮਾਤਾ ਸੰਤ ਕੌਰ ਦੇ ਸਸਕਾਰ ਮੌਕੇ ਸੁਰਜੀਤ ਸਿੰਘ ਸੱਦੂਵਾਲ, ਦਿਲਬਾਗ ਸਿੰਘ ਜਰਮਨੀ, ਬਲਵਿੰਦਰ ਸਿੰਘ ਜਰਮਨੀ ਤੇ ਪਰਿਵਾਰਿਕ ਮੈਂਬਰਾਂ ਨਾਲ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਜੁੜੇ ਅਨੇਕਾਂ ਆਗੂਆਂ ਵੱਲੋਂ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਪਾਲ ਸਿੰਘ ਚੀਮਾ, ਮੈਨੇਜਰ ਜਸਵੰਤ ਸਿੰਘ ਨੰਡਾ, ਮੋਨੂੰ ਭੰਡਾਰੀ, ਭਾਈ ਸਰਬਜੀਤ ਸਿੰਘ ਬੱਬੂ, ਜਸਕਰਨ ਸਿੰਘ ਚੀਮਾ, ਪਿਆਰਾ ਸਿੰਘ, ਪਿਆਰਾ ਲਾਲ ਭੱਟੀ ਬਸਪਾ ਆਗੂ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਜਰਮਨੀ, ਦਿਲਬਾਗ ਸਿੰਘ ਜਰਮਨੀ, ਬਲਵਿੰਦਰ ਕੌਰ ਜਰਮਨੀ, ਸਰੂਪ ਸਿੰਘ ਜੱਬੋ ਸੁਧਾਰ, ਗੁਰਦੀਪ ਸਿੰਘ ਜੱਬੋ ਸੁਧਾਰ, ਦਿਲਪ੍ਰੀਤ ਸਿੰਘ, ਯੁਵਰਾਜ ਸਿੰਘ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ ਟੋਪੂ, ਜਸਪਾਲ ਸਿੰਘ, ਮਲਕੀਤ ਸਿੰਘ ਬਿੱਲਾ, ਬਚਿੱਤਰ ਸਿੰਘ, ਗੁਰਮੇਲ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਭਜਨ ਸਿੰਘ, ਬਲਬੀਰ ਸਿੰਘ ਜੱਬੋਵਾਲ, ਜਗਜੀਤ ਸਿੰਘ ਸੋਨੂੰ, ਲਾਲ ਸਿੰਘ, ਹਜ਼ਾਰਾ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ, ਪੰਚ ਬਲਕਾਰ ਸਿੰਘ, ਜੱਗੀ ਪੰਚ ਆਦਿ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ, ਸਾਕ ਸਬੰਧੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ |