ਖਲਵਾੜਾ, 6 ਦਸੰਬਰ (ਮਨਦੀਪ ਸਿੰਘ ਸੰਧੂ)-ਪ੍ਰਵਾਸੀ ਭਾਰਤੀ ਸਤਨਾਮ ਸਿੰਘ ਬੰਗੜ ਅਤੇ ਮੋਹਨ ਲਾਲ ਬੰਗੜ ਯੂ.ਐਸ.ਏ. ਵਲੋਂ ਸਰਕਾਰੀ ਸੀ.ਸੈ. ਸਕੂਲ ਲੱਖਪੁਰ ਨੂੰ ਕੰਪਿਊਟਰ ਨਾਲ ਸਬੰਧਿਤ ਇਲੈੱਕਟ੍ਰਾਨਿਕ ਦਾ ਸਮਾਨ ਭੇਟ ਕੀਤਾ ਗਿਆ | ਇਸ ਮੌਕੇ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਲੱਖਪੁਰ ਨੇ ਬੰਗੜ ਭਰਾਵਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਸਕੂਲ ਅਤੇ ਪਿੰਡ ਦੇ ਵਿਕਾਸ ਵਿਚ ਬੰਗੜ ਭਰਾਵਾਂ ਦਾ ਹਮੇਸ਼ਾ ਵਡਮੁੱਲਾ ਸਹਿਯੋਗ ਮਿਲਦਾ ਹੈ | ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਕੰਪਿਊਟਰ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਭਰਪੂਰ ਲਾਭ ਮਿਲੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਬੰਗੜ ਭਰਾਵਾਂ ਨੇ ਭਰੋਸਾ ਦਿੱਤਾ ਹੈ ਕਿ ਸਕੂਲ ਵਿਚ ਆਧੁਨਿਕ ਕੰਪਿਊਟਰ ਲੈਬ ਨੂੰ ਸੰੁਦਰ ਬਣਾਉਣ ਦਾ ਉਪਰਾਲਾ ਵੀ ਜਲਦੀ ਕੀਤਾ ਜਾਵੇਗਾ ਤਾਂ ਜੋ ਇਸ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਅੱਜ ਦੀ ਮੁੱਢਲੀ ਜ਼ਰੂਰਤ ਬਣ ਚੁੱਕੀ ਕੰਪਿਊਟਰ ਤਕਨੀਕ ਵਿਚ ਮੁਹਾਰਤ ਹਾਸਲ ਕਰ ਸਕਣ | ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਇੰਦਰਜੀਤ ਕੌਰ ਖਾਟੀ ਨੇ ਵੀ ਬੰਗੜ ਭਰਾਵਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਾ ਸਿਰਫ਼ ਸਰਕਾਰ ਬਲਕਿ ਐਨ.ਆਰ.ਆਈ. ਵੀਰਾਂ ਅਤੇ ਸਮਾਜ ਦੇ ਸਮਰੱਥ ਲੋਕਾਂ ਨੂੰ ਵੀ ਹਰ ਸੰਭਵ ਸਹਿਯੋਗ ਕਰਨਾ ਚਾਹੀਦਾ ਹੈ | ਅਖੀਰ ਵਿਚ ਸਕੂਲ ਕੈਂਪਸ ਦੇ ਮੈਨੇਜਰ ਸਰਬਜੀਤ ਸਿੰਘ ਨੇ ਪ੍ਰਵਾਸੀ ਭਾਰਤੀਆਂ ਅਤੇ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਲੈਕਚਰਾਰ ਮਨਜੀਤ ਲਾਲ, ਜਸਵੀਰ ਸਿੰਘ, ਸੁਰਿੰਦਰ ਕੁਮਾਰ, ਸਤਵਿੰਦਰ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ ਸਾਹਨੀ ਡੀ.ਪੀ.ਈ., ਪ੍ਰਦੀਪ ਸਿੰਘ, ਬਾਲ ਕਿਸ਼ਨ ਨਾਂਗਲਾ, ਜਗਦੇਵ ਸਿੰਘ, ਸ਼ਰੂਤੀ ਪਾਠਕ, ਹਰਪ੍ਰੀਤ ਕੌਰ, ਨਜਮਾ ਖਾਨ, ਰਾਜੀਵ ਸ਼ਰਮਾ, ਹਰੀ ਚੰਦਰ, ਸੁਖਵੰਤ ਸਿੰਘ ਸਹਾਇਕ ਕਲਰਕ, ਪਰਮਜੀਤ ਸਿੰਘ, ਬਿੰਦੀਆ ਸੰਧੂ, ਮੇਹਰ ਚੰਦ, ਭੋਲੀ, ਬਲਜੀਤ ਕੌਰ, ਲਾਲਾ ਚਮਨ ਲਾਲ, ਮੇਜਰ ਸਿੰਘ ਆਦਿ ਹਾਜ਼ਰ ਸਨ |