ਖਲਵਾੜਾ, 7 ਦਸੰਬਰ (ਮਨਦੀਪ ਸਿੰਘ ਸੰਧੂ)-14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਅੱਜ ਵਿਧਾਨ ਸਭਾ ਹਲਕਾ ਫਗਵਾੜਾ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਵਲੋਂ ਬਲਾਕ ਸੰਮਤੀ ਜ਼ੋਨ ਖਲਵਾੜਾ ਅਤੇ ਭੁੱਲਾਰਾਈ ਅੰਦਰ ਪੈਂਦੇ ਪਿੰਡਾਂ ਵਿਚ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਉਨ੍ਹਾਂ ਫ਼ਤਿਹਗੜ੍ਹ, ਬਿਸ਼ਨਪੁਰ, ਢੱਕ ਪੰਡੋਰੀ, ਖਲਵਾੜਾ, ਖਲਵਾੜਾ ਕਲੋਨੀ, ਅਕਾਲਗੜ੍ਹ, ਭੁੱਲਾਰਾਈ ਅਤੇ ਅਮਰੀਕ ਨਗਰੀ ਵਿਖੇ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੌਰਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੇ ਚਾਨਣਾ ਪਾਉਂਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਫਗਵਾੜਾ ਪੱਛਮੀ ਤੋਂ ਉਮੀਦਵਾਰ ਕੁਲਦੀਪ ਕੁਮਾਰ ਕਿਰਨਾ ਖੇੜਾ, ਬਲਾਕ ਸੰਮਤੀ ਜ਼ੋਨ ਖਲਵਾੜਾ ਤੋਂ ਉਮੀਦਵਾਰ ਅਜੇ ਕੁਮਾਰ ਢੱਕ ਪੰਡੋਰੀ ਅਤੇ ਬਲਾਕ ਸੰਮਤੀ ਭੁੱਲਾਰਾਈ ਜ਼ੋਨ ਤੋਂ ਉਮੀਦਵਾਰ ਜਸਪ੍ਰੀਤ ਸਿੰਘ ਬਿੱਲੂ ਨੇ ਵੀ ਵੋਟਰਾਂ ਦੇ ਮੁਖ਼ਾਤਬ ਹੁੰਦੇ ਹੋਏ ਵੋਟਾਂ ਮੰਗੀਆਂ | ਇਸ ਮੌਕੇ ਪਿ੍ੰਸੀਪਲ ਰਾਮ ਕਿਸ਼ਨ ਭੁੱਲਾਰਾਈ, ਸਾਬਕਾ ਸਰਪੰਚ ਸਤਨਾਮ ਸਿੰਘ ਅਕਾਲਗੜ੍ਹ, ਸਰਪੰਚ ਸੁਰਿੰਦਰ ਸਿੰਘ ਖਲਵਾੜਾ ਕਲੋਨੀ, ਸਰਪੰਚ ਆਗਿਆਪਾਲ ਸਿੰਘ ਖਲਵਾੜਾ, ਸਰਪੰਚ ਵਿਜੇ ਕੁਮਾਰ ਢੱਕ ਪੰਡੋਰੀ, ਰਵੀ ਕੁਮਾਰ ਮੰਤਰੀ ਕਸ਼ਮੀਰ ਸਿੰਘ ਲੱਡੂ, ਮਾਸਟਰ ਗਿਆਨ ਚੰਦ ਨਈਅਰ ਅਤੇ ਗਿਆਨ ਚੰਦ ਬਿਸ਼ਨਪੁਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਰਪੰਚ ਸਰਬਜੀਤ ਕੌਰ ਬਿਸ਼ਨਪੁਰ, ਰਣਜੀਤ ਕੌਰ ਪੰਚ, ਗੁਰਮੁਖ ਸਿੰਘ ਪੰਚ, ਸੁਰਿੰਦਰ ਕੌਰ ਸਰਪੰਚ ਫ਼ਤਿਹਗੜ੍ਹ, ਸਾਬਕਾ ਸਰਪੰਚ ਵਿਜੇ ਕੁਮਾਰ ਢੱਕ ਪੰਡੋਰੀ, ਸਰਬਜੀਤ ਸੋਭਾ, ਹਰਦੀਪ ਸੋਭਾ, ਮੋਹਣ ਲਾਲ ਪੰਚ ਖਲਵਾੜਾ ਕਲੋਨੀ, ਦਵਿੰਦਰ ਕੌਰ, ਮਲੂਕ ਸਿੰਘ, ਚਰਨਜੀਤ ਸਿੰਘ, ਸਰਪੰਚ ਮੀਨਾ ਅਕਾਲਗੜ੍ਹ, ਸਰਪੰਚ ਚਰਨਜੀਤ ਕੌਰ ਦੇਵਾ ਸਿੰਘ ਵਾਲਾ, ਚਮਨ ਲਾਲ ਜੋਸ਼, ਬਲਜਿੰਦਰ ਸਿੰਘ ਬਿਸ਼ਨਪੁਰ ਅਤੇ ਸਤਪਾਲ ਖਲਵਾੜਾ ਆਦਿ ਹਾਜ਼ਰ ਸਨ |