30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜੈਨਪੁਰ ਜ਼ੋਨ ਤੋਂ 4 ਉਮੀਦਵਾਰਾਂ ਦਰਮਿਆਨ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 08-12-2025
ਡਡਵਿੰਡੀ, 7 ਦਸੰਬਰ (ਦਿਲਬਾਗ ਸਿੰਘ ਝੰਡ)-ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਆਉਂਦੇ ਬਲਾਕ ਸੰਮਤੀ ਜ਼ੋਨ 12 ਜੈਨਪੁਰ ਤੋਂ ਇਸ ਵੇਲੇ ਚਾਰ ਉਮੀਦਵਾਰ ਚੋਣ ਮੈਦਾਨ ਵਿਚ ਹਨ ਤੇ ਇਨ੍ਹਾਂ ਚੋਣਾਂ ਵਿਚਕਾਰ ਫਸਵਾਂ ਚੋਣ ਮੁਕਾਬਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਜੈਨਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਨੇ ਸਵਰਨ ਸਿੰਘ ਸੰਧਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਸਵਰਨ ਸਿੰਘ ਸੰਧਾ ਬਿਜਲੀ ਵਿਭਾਗ ਦੇ ਸਾਬਕਾ ਮੁਲਾਜ਼ਮ ਹਨ ਅਤੇ ਉਨ੍ਹਾਂ ਦਾ ਹਲਕੇ ਵਿਚ ਕਾਫ਼ੀ ਚੰਗਾ ਪ੍ਰਭਾਵ ਹੈ | ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਨ ਵੀ ਉਨ੍ਹਾਂ ਨਾਲ ਵੱਡਾ ਵੋਟਰ ਕੇਡਰ ਜੁੜਿਆ ਹੋਇਆ ਹੈ | ਸਵਰਨ ਸਿੰਘ ਸੰਧਾ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੇ ਅਰਸੇ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਲੋਕਾਂ ਵਿਚ ਜਾ ਰਹੇ ਹਨ | ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਤਰਫ਼ੋਂ ਡਡਵਿੰਡੀ ਪਿੰਡ ਦੇ ਹੀ ਇਸ ਜ਼ੋਨ ਤੋਂ ਚੋਣ ਲੜ ਰਹੇ ਹਰਜਿੰਦਰ ਸਿੰਘ ਝੰਡ ਚੋਣ ਮੈਦਾਨ ਵਿਚ ਫਸਵੀਂ ਟੱਕਰ ਦੇਣ ਦੇ ਕਾਬਲ ਹਨ | ਇਲਾਕੇ ਦੇ ਸਭ ਤੋਂ ਵੱਡੇ ਪਿੰਡ ਡਡਵਿੰਡੀ ਵਿਚ ਉਨ੍ਹਾਂ ਨੂੰ ਜਿੱਥੇ ਰਾਣਾ ਧੜੇ ਦਾ ਸਮਰਥਨ ਪ੍ਰਾਪਤ ਹੈ ਉੱਥੇ ਅਕਾਲੀ ਦਲ ਧੜੇ ਦਾ ਵੀ ਸਮਰਥਨ ਮਿਲਿਆ ਹੋਇਆ ਹੈ ਅਤੇ ਜ਼ੋਨ ਵਿਚ ਪੈਂਦੇ ਦੂਜੇ ਪਿੰਡਾਂ ਵਿਚ ਵੀ ਉਨ੍ਹਾਂ ਨੂੰ ਰਾਣਾ ਧੜੇ ਸਮੇਤ ਅਕਾਲੀ ਦਲ ਦੀ ਵੋਟ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਨਾਲ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਫਸਵੀਂ ਟੱਕਰ ਦੇ ਸਕਦੇ ਹਨ | ਜੈਨਪੁਰ ਜ਼ੋਨ ਤੋਂ ਕਾਂਗਰਸ ਪਾਰਟੀ ਵੱਲੋਂ ਅੰਮਿ੍ਤਪਾਲ ਸਿੰਘ ਜੈਨਪੁਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦਾ ਵੀ ਹਲਕੇ ਵਿਚ ਕਾਫ਼ੀ ਆਧਾਰ ਹੈ ਜਿਸ ਦੀ ਬਦੌਲਤ ਉਹ ਉਪਰੋਕਤ ਦੋਵੇਂ ਧੜਿਆਂ ਦੇ ਉਮੀਦਵਾਰਾਂ ਨੂੰ ਫਸਵੀਂ ਟੱਕਰ ਦੇਣ ਦੇ ਸਮਰੱਥ ਹਨ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵੱਲੋਂ ਸਤਬੀਰ ਸਿੰਘ ਬਲਾਕ ਸੰਮਤੀ ਦੀ ਚੋਣ ਲਈ ਉਮੀਦਵਾਰ ਬਣਾਇਆ ਗਿਆ ਹੈ | ਉਹ ਨੌਜਵਾਨ ਆਗੂ ਹਨ | ਸ਼੍ਰੋਮਣੀ ਅਕਾਲੀ ਦਲ ਦਾ ਅੰਮਿ੍ਤਸਰ ਦਾ ਵੀ ਇਲਾਕੇ ਵਿਚ ਇੱਕ ਬੱਝਵਾਂ ਵੋਟਰ ਕਾਡਰ ਮੌਜੂਦ ਹੈ ਜਿਸ ਦੀ ਬਦੌਲਤ ਉਹ ਦੂਜੇ ਸਾਰੇ ਉਮੀਦਵਾਰਾਂ ਦੇ ਚੋਣ ਸਮੀਕਰਨ ਬਦਲ ਸਕਦੇ ਹਨ | ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 14 ਦਸੰਬਰ ਨੂੰ ਵੋਟਰ ਕਿਸ ਉਮੀਦਵਾਰ ਦੀ ਕਿਸਮਤ ਚਮਕਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦੋ ਨੌਜਵਾਨ ਔਰਤ ਦੀ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ ਅਗਲੀ ਖ਼ਬਰ ਹਰਜੀ ਮਾਨ ਵਲੋਂ ਖਲਵਾੜਾ ਅਤੇ ਭੁੱਲਾਰਾਈ ਬਲਾਕ ਸੰਮਤੀ ਜ਼ੋਨਾਂ 'ਚ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ
Ad Position 24