30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮੋਟਰਸਾਈਕਲ ਸਵਾਰ ਦੋ ਨੌਜਵਾਨ ਔਰਤ ਦੀ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 08-12-2025
ਕਪੂਰਥਲਾ, 7 ਦਸੰਬਰ (ਅਮਨਜੋਤ ਸਿੰਘ ਵਾਲੀਆ)-ਸ਼ਹਿਰ ਵਿਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਜਿਸ ਕਰਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਅੱਜ ਪੰਜ ਮੰਦਿਰ ਨੇੜੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਘਰ ਦੇ ਬਾਹਰ ਖੜੀ ਇਕ ਔਰਤ ਦੀ ਕੰਨ 'ਚੋਂ ਸੋਨੇ ਦੀ ਵਾਲੀ ਲਾਹ ਕੇ ਫ਼ਰਾਰ ਹੋ ਗਏ | ਪੀੜਤ ਔਰਤ ਸ਼ਾਰਦਾ ਦੇਵੀ ਪਤਨੀ ਸੋਢੀ ਰਾਮ ਵਾਸੀ ਪੰਜ ਮੰਦਿਰ ਨੇੜੇ ਨੇ ਦੱਸਿਆ ਕਿ ਉਹ ਸ਼ਾਮ ਦੇ ਸਮੇਂ ਘਰ ਦੇ ਬਾਹਰ ਖੜੀ ਸੀ ਤਾਂ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ ਤੇ ਉਸ ਨੂੰ ਸ਼ਾਲਾਮਾਰ ਬਾਗ ਦਾ ਰਸਤਾ ਪੁੱਛਣ ਲੱਗੇ, ਜਦੋਂ ਉਹ ਨੌਜਵਾਨਾਂ ਨੂੰ ਰਾਹ ਦੱਸਣ ਲੱਗੀ ਤਾਂ ਇਕ ਨੌਜਵਾਨ ਨੇ ਉਸਦੇ ਕੰਨ ਵਿਚੋਂ ਵਾਲੀ ਝਪਟ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਯੰਗ ਪੈਟਲਸ ਸਕੂਲ ਭੁਲੱਥ ਵਲੋਂ ਕਰਵਾਇਆ ਸਾਲਾਨਾ ਖੇਡ ਸਮਾਗਮ ਅਗਲੀ ਖ਼ਬਰ ਜੈਨਪੁਰ ਜ਼ੋਨ ਤੋਂ 4 ਉਮੀਦਵਾਰਾਂ ਦਰਮਿਆਨ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ
Ad Position 24