ਭੁਲੱਥ, 7 ਦਸੰਬਰ (ਮਨਜੀਤ ਸਿੰਘ ਰਤਨ)-ਯੰਗ ਪੈਟਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵੱਲੋਂ 37ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਖੇਡਾਂ ਦਾ ਆਗਾਜ਼ ਗੁਰਬਾਣੀ ਦੇ ਸ਼ਬਦ ਨਾਲ ਹੋਇਆ ਉਪਰੰਤ ਰਾਸ਼ਟਰੀ ਗੀਤ ਗਾਇਣ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਰਾਜਵਿੰਦਰ ਕੌਰ ਤੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਦਾ ਖੇਡਾਂ ਬਾਰੇ ਭਾਸ਼ਣ ਦਿੱਤਾ ਤੇ ਖੇਡਾਂ ਬਾਬਤ ਪੇ੍ਰਰਨਾ ਦਿੱਤੀ | ਖੇਡਾਂ ਵਿਚ ਛੋਟੇ ਬੱਚਿਆ ਲਈ ਟਾਫ਼ੀ ਰੇਸ, ਬੇਲੂਨ ਰੇਸ, ਸ਼ੂਅ ਤੇ ਸੌਕਸ ਰੇਸ, ਮਾਰਬਲ ਤੇ ਸਪੂਨ ਰੇਸ ਦੇ ਨਾਲ ਲੌਂਗ ਜੰਪ ਆਦਿ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਤੇ ਖੇਡਾਂ ਦਾ ਆਨੰਦ ਮਾਣਿਆ | ਇਸ ਦੌਰਾਨ ਖੇਡਾਂ ਵਿਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਰਾਜਵਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਭਾਗ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਖੇਡਾਂ ਕੇਵਲ ਸਰੀਰਕ ਨਹੀਂ ਬਲਕਿ ਮਾਨਸਿਕ ਵਿਕਾਸ ਵੀ ਕਰਦੀਆਂ ਹਨ | ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਵੱਸਦਾ ਹੈ ਤੇ ਤੰਦਰੁਸਤੀ ਇਨਸਾਨ ਦਾ ਅਸਲ ਗਹਿਣਾ ਹੈ | ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀਆ ਹਾਜ਼ਰ ਸੀ |