15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਨੇ ਬਿਹਾਰ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 20-12-2025
ਫਗਵਾੜਾ, 19 ਦਸੰਬਰ (ਹਰਜੋਤ ਸਿੰਘ ਚਾਨਾ)-ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਨੇ ਫਗਵਾੜਾ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ | ਵਿਰੋਧ ਪ੍ਰਦਰਸ਼ਨ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਿਤੀਸ਼ ਕੁਮਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਂਅ ਇੱਕ ਮੰਗ ਪੱਤਰ ਨੈਬ ਤਹਿਸੀਲਦਾਰ ਗੁਰਸ਼ਰਨ ਸਿੰਘ ਤੇ ਫਗਵਾੜਾ ਦੇ ਪੁਲਿਸ ਸੁਪਰਡੈਂਟ ਮਾਧਵੀ ਸ਼ਰਮਾ ਨੂੰ ਵੀ ਇੱਕ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਵਿਚ ਬਿਹਾਰ ਵਿਚ ਇੱਕ ਮਹਿਲਾ ਡਾਕਟਰ ਨੁਸਰਤ ਪਰਵੀਨ ਦੇ ਕਥਿਤ ਅਪਮਾਨ ਅਤੇ ਜ਼ਬਰਦਸਤੀ ਹਿਜਾਬ ਉਤਾਰਨ ਲਈ ਇਨਸਾਫ਼ ਦੀ ਮੰਗ ਕੀਤੀ ਗਈ | ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਦੇ ਸੂਬਾ ਪ੍ਰਧਾਨ ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਇਹ ਕਾਰਵਾਈ ਨਾ ਸਿਰਫ਼ ਇੱਕ ਔਰਤ ਦੇ ਸਵੈਮਾਣ ਅਤੇ ਨਿੱਜਤਾ 'ਤੇ ਹਮਲਾ ਹੈ, ਸਗੋਂ ਧਾਰਮਿਕ ਆਜ਼ਾਦੀ (ਧਾਰਾ 25), ਨਿੱਜੀ ਆਜ਼ਾਦੀ ਅਤੇ ਭਾਰਤੀ ਸੰਵਿਧਾਨ ਦੁਆਰਾ ਗਰੰਟੀਸ਼ੁਦਾ ਮਨੁੱਖੀ ਮਾਣ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਵੀ ਜਾਪਦੀ ਹੈ | ਹਿਜਾਬ ਕਿਸੇ ਵੀ ਔਰਤ ਦੀ ਨਿੱਜੀ, ਧਾਰਮਿਕ ਅਤੇ ਸੰਵਿਧਾਨਕ ਤੌਰ 'ਤੇ ਸੁਰੱਖਿਅਤ ਪਸੰਦ ਹੈ, ਜਿਸ ਵਿਚ ਕੋਈ ਵੀ ਦਖ਼ਲਅੰਦਾਜ਼ੀ ਨਿੰਦਣਯੋਗ ਅਤੇ ਸਵਿਕਾਰ ਯੋਗ ਨਹੀਂ ਹੈ | ਸੱਬਾ ਨੇ ਕਿਹਾ ਕਿ ਇਹ ਸਿਰਫ਼ ਇੱਕ ਮਹਿਲਾ ਡਾਕਟਰ ਦੇ ਸਨਮਾਨ ਦਾ ਸਵਾਲ ਨਹੀਂ ਹੈ, ਸਗੋਂ ਦੇਸ਼ ਦੀਆਂ ਸਾਰੀਆਂ ਧੀਆਂ ਦੀ ਸੁਰੱਖਿਆ, ਮਾਣ ਅਤੇ ਧਾਰਮਿਕ ਆਜ਼ਾਦੀ ਨਾਲ ਸਬੰਧਿਤ ਇੱਕ ਗੰਭੀਰ ਰਾਸ਼ਟਰੀ ਮੁੱਦਾ ਹੈ | ਉਸ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਘਟਨਾ ਦੀ ਨਿਰਪੱਖ, ਸੁਤੰਤਰ ਅਤੇ ਸਮੇਂ ਸਿਰ ਜਾਂਚ ਕਰਵਾਉਣ, ਦੋਸ਼ੀਆਂ ਵਿਰੁੱਧ ਸੰਵਿਧਾਨਕ ਅਤੇ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ | ਇਸ ਮੌਕੇ ਮੌਲਾਨਾ ਨਸੀਮ ਕਾਸਮੀ, ਮੌਲਾਨਾ ਜ਼ਿਆਉਲ ਕਾਸਮੀ, ਮੁਹੰਮਦ ਅਸਲਮ, ਮੁਹੰਮਦ ਕਮਰੂਤਾ, ਸ਼ਫੀ ਆਲਮ, ਮੁਹੰਮਦ ਮੁਰਸ਼ਿਦ, ਮੁਹੰਮਦ ਦਾਨਿਸ਼, ਮੁਹੰਮਦ ਅਨਵਰ, ਸ਼ਹਾਦਤ ਹੁਸੈਨ, ਮੁਹੰਮਦ ਦੁਕਾਰਮ, ਮੁਹੰਮਦ ਮੁਈਨ, ਆਬਿਦ ਹਸਨ, ਸਲਮਾਨ, ਸ਼ੁਏਬ ਆਲਮ, ਸ਼ਾਹਵੇਜ਼, ਮੋ: ਕਾਸ਼ਿਫ, ਮਾਸਟਰ ਅਲੀ ਮੁੰਨਾ, ਮਾਸਟਰ ਅਲੀ ਮੁੰਨਾ, ਮੁਹੰਮਦ ਅਲੀ ਕਾਸਮੀ, ਆਈ. ਮੋ: ਆਰਿਫ਼, ਰਫੀਲ, ਸ਼ੰਭੂ ਠੇਕੇਦਾਰ, ਇਮਤਿਆਜ਼, ਐਜਾਜ਼ ਸਲਮਾਨੀ, ਰਿਆਜ਼ ਸਲਮਾਨੀ, ਮੋ: ਨਾਹੀਦ ਰਜ਼ਾ, ਅਲੀਮੁਦੀਨ ਅੰਸਾਰੀ, ਯੂਸਫ ਮਾਸਟਰ, ਇਸਲਾਮੂਦੀਨ ਅਤੇ ਸ਼ਾਹਨਵਾਜ਼ ਭਾਈ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਸਾਇਟੀ ਰਜਿਸਟਰੇਸ਼ਨ ਐਕਟ 'ਚ ਸਰਕਾਰ ਵਲੋਂ ਕੀਤੀ ਸੋਧ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਦੇ ਪ੍ਰਬੰਧਕਾਂ 'ਚ ਰੋਸ ਅਗਲੀ ਖ਼ਬਰ ਜ਼ਿੰਦਗੀ 'ਚ ਸਖ਼ਤ ਮਿਹਨਤ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ-ਲੈਫਟੀਨੈਂਟ ਜਨਰਲ ਗੁਰਮੀਤ ਸਿੰਘ
Ad Position 24