15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਮਿਸਿਜ਼ ਇੰਡੀਆ ਪ੍ਰਾਈਡ ਆਫ਼ ਨੇਸ਼ਨ (ਕੋਲੰਬੋ) ਦੀ ਤੀਜੀ ਰਨਰ-ਅੱਪ ਨਿਧੀ ਪ੍ਰਭਾਕਰ ਸ਼ਰਮਾ ਨੂੰ ਨਾਰੀ ਸ਼ਕਤੀ ਸੰਗਠਨ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 20-12-2025
ਫਗਵਾੜਾ, 19 ਦਸੰਬਰ (ਹਰਜੋਤ ਸਿੰਘ ਚਾਨਾ)-ਔਰਤਾਂ ਨੂੰ ਸਸ਼ਕਤ ਬਣਾਉਣ ਤੇ ਸਮਾਜ 'ਚ ਸਫ਼ਲ ਮਹਿਲਾਵਾਂ ਦੀ ਹੌਸਲਾ ਅਫ਼ਜਾਈ ਕਰਨ 'ਚ ਮੋਹਰੀ ਸਮਾਜ ਸੇਵੀ ਜਥੇਬੰਦੀ ਨਾਰੀ ਸ਼ਕਤੀ ਸੰਗਠਨ ਵਲੋਂ ਸਤਨਾਮਪੁਰਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਨਾਰੀ ਸ਼ਕਤੀ ਸੰਗਠਨ ਦੀਆਂ ਪ੍ਰਮੁੱਖ ਮਹਿਲਾਵਾਂ ਸ਼ਵਿੰਦਰਾ ਨਿਸ਼ਚਲ, ਸੀਤਾ ਦੇਵੀ ਅਤੇ ਮੀਨਾਕਸ਼ੀ ਵਰਮਾ ਨੇ ਦੱਸਿਆ ਕਿ ਇਹ ਸਮਾਗਮ ਇਕ ਵਿਦਿਆਰਥਣ ਸਮੇਤ ਫਗਵਾੜਾ ਦੀਆਂ 2 ਸਨਮਾਨਿਤ ਮਹਿਲਾਵਾਂ ਦੇ ਸਨਮਾਨ ਵਿਚ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਆਦਰਸ਼ ਨਗਰ ਫਗਵਾੜਾ ਦੀ ਵਸਨੀਕ ਅਤੇ ਪੇਸ਼ੇ ਤੋਂ ਲੈਕਚਰਾਰ ਨਿਧੀ ਪ੍ਰਭਾਕਰ ਸ਼ਰਮਾ ਨੇ ਕੋਲੰਬੋ, ਸ਼੍ਰੀਲੰਕਾ ਵਿਖੇ ਹੋਈ ਮਿਸਿਜ਼ ਇੰਡੀਆ ਪ੍ਰਾਈਡ ਆਫ਼ ਨੇਸ਼ਨ ਪ੍ਰਤਿਯੋਗਿਤਾ ਵਿਚ ਤੀਜੀ ਰਨਰ-ਅੱਪ ਦਾ ਖ਼ਿਤਾਬ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ | ਦੂਜੀ, ਵੈਸ਼ਨਵੀ ਵਾਣੀ ਹੈ, ਜਿਸ ਨੇ ਸਿਰਫ਼ 18 ਸਾਲ ਦੀ ਉਮਰ ਵਿਚ ਅਥਲੈਟਿਕਸ ਵਿਚ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ | ਉਹ ਹਦੀਆਬਾਦ ਦੀ ਪੁੱਤਰੀ ਪਾਠਸ਼ਾਲਾ ਦੀ ਵਿਦਿਆਰਥਣ ਹੈ | ਉਸਨੇ ਜ਼ਿਲ੍ਹੇ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਕਈ ਮੁਕਾਬਲਿਆਂ 'ਚ ਤਗਮੇ ਜਿੱਤੇ ਹਨ | ਹਾਲ ਹੀ ਵਿਚ, ਉਸਨੇ ਰਾਜ ਪੱਧਰੀ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਅਤੇ ਝਾਰਖੰਡ ਵਿਚ ਹੋਣ ਵਾਲੇ ਰਾਸ਼ਟਰੀ ਮੁਕਾਬਲੇ ਲਈ ਕੁਆਲੀਫ਼ਾਈ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਨੂੰ ਸਨਮਾਨਿਤ ਕਰਨ ਦਾ ਉਦੇਸ਼ ਹੋਰ ਔਰਤਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਅਤੇ ਆਪਣੀ ਮਿਹਨਤ ਰਾਹੀਂ ਸਮਾਜ ਵਿਚ ਔਰਤਾਂ ਦਾ ਮਾਣ ਵਧਾਉਣ ਲਈ ਪ੍ਰੇਰਿਤ ਕਰਨਾ ਹੈ | ਦੋਵੇਂ ਸਫਲ ਮਹਿਲਾਵਾਂ ਨੂੰ ਇਸ ਸਨਮਾਨ ਸਮਾਗਮ ਵਿਚ ਮੌਜੂਦ ਰਹੀਆਂ ਸੰਸਥਾ ਦੀਆਂ ਮੈਂਬਰਾਂ ਮੋਨਿਕਾ ਟੰਡਨ, ਰੀਟਾ ਜੌੜਾ, ਸ਼ਸ਼ੀ ਬਾਲਾ, ਸੀਆ, ਰਾਜ ਅਤੇ ਸੁਸ਼ਮਾ ਪ੍ਰਭਾਕਰ ਵਲੋਂ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਜੱਥੇ ਨੇ ਕੀਤੀ ਧਾਰਮਿਕ ਸਥਾਨਾਂ ਦੀ ਯਾਤਰਾ <br/> ਅਗਲੀ ਖ਼ਬਰ ਪੰਜਾਬੀ ਸਾਂਝੀ ਸਭਾ ਮੁੰਬਈ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਲਈ ਨਕਦੀ ਤੇ ਕੰਬਲ ਵੰਡੇ-ਬਾਬਾ ਸੁੱਧ ਸਿੰਘ
Ad Position 24