15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪੰਜਾਬੀ ਸਾਂਝੀ ਸਭਾ ਮੁੰਬਈ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਲਈ ਨਕਦੀ ਤੇ ਕੰਬਲ ਵੰਡੇ-ਬਾਬਾ ਸੁੱਧ ਸਿੰਘ

Ad Position 21
No active advertisement
ਅਜੀਤ ਡੈਸਕ 20-12-2025
ਸੁਲਤਾਨਪੁਰ ਲੋਧੀ, 19 ਦਸੰਬਰ (ਨਰੇਸ਼ ਹੈਪੀ)-ਹੜ੍ਹ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਤੇ ਜ਼ਮੀਨਾਂ ਨੂੰ ਦੁਬਾਰਾ ਵਾਹੀਯੋਗ ਬਣਾਉਣ ਲਈ ਜੋ ਕਾਰਜ ਪੰਜਾਬ 'ਚ ਦੇਸ਼ ਵਿਦੇਸ਼ ਤੋਂ ਧਾਰਮਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਸਮਾਜ ਸੇਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ ਉਸ ਦੀ ਮਿਸਾਲ ਪੂਰੇ ਦੇਸ਼ ਵਿਚ ਮਿਲਣੀ ਬਹੁਤ ਮੁਸ਼ਕਿਲ ਹੈ | ਇਹ ਪ੍ਰਗਟਾਵਾ ਸੰਤ ਬਾਬਾ ਸੁੱਧ ਸਿੰਘ ਟੂਸੇ ਵਾਲਿਆਂ ਨੇ ਸੇਵਾ ਪੰਜਾਬੀ ਸਾਂਝੀ ਸਭਾ ਮੁੰਬਈ ਵਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਆਹਲੀ ਕਲਾਂ ਤੇ ਆਹਲੀ ਖ਼ੁਰਦ ਵਿਖੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ 250 ਪਰਿਵਾਰਾਂ ਨੂੰ ਕੰਬਲ ਤੇ 350 ਕਿਸਾਨਾਂ ਨੂੰ ਯੂਰੀਆ ਖਾਦ ਲਈ 2500-2500 ਰੁਪਏ ਨਗਦ ਦੇਣ ਮੌਕੇ ਹੜ੍ਹ ਪੀੜਤ ਆਹਲੀ ਕਲਾਂ ਤੇ ਖ਼ੁਰਦ ਵੱਲੋਂ ਸਰਪੰਚ ਸ਼ਮਿੰਦਰ ਸਿੰਘ ਸੰਧੂ ਦੇ ਗ੍ਰਹਿ ਨਿਵਾਸ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਕਹੇ | ਉਨ੍ਹਾਂ ਦੱਸਿਆ ਕਿ ਜਦੋਂ ਹਲਕੇ ਵਿਚ ਬੰਨ ਟੁੱਟਣ ਕਾਰਨ ਹੜ੍ਹ ਨਾਲ ਇਹ ਪਿੰਡ ਘਿਰ ਗਏ ਸਨ ਤਾਂ ਉਸ ਸਮੇਂ ਵੀ ਇਸ ਸੰਸਥਾ ਵੱਲੋਂ ਕਣਕ, ਡੀਜ਼ਲ ਤੇ ਹੋਰ ਮਾਇਆ ਦੀ ਵੀ ਸੇਵਾ ਕੀਤੀ ਗਈ ਸੀ ਅਤੇ ਅੱਜ ਦੁਬਾਰਾ ਇਸ ਨਗਰ ਵਿਚ ਸਾਡੇ ਆਉਣ ਦਾ ਮੁੱਖ ਮੰਤਵ ਇੰਨਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਹੈ | ਸੰਤ ਬਾਬਾ ਸੁੱਧ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਅੱਜ ਯੂਰੀਆ ਖਾਦ ਕਿਸਾਨਾਂ ਨੂੰ ਮੁਹੱਈਆ ਕਰਵਾਉਣਾ ਸੀ ਪਰੰਤੂ ਖਾਦ ਨਾ ਮਿਲਣ ਕਾਰਨ ਅਸੀਂ ਹਰੇਕ ਕਿਸਾਨ ਨੂੰ 2500 ਰੁਪਏ ਨਕਦ ਤੇ ਕੰਬਲ ਦੇ ਰਹੇ ਹਾਂ ਤਾਂ ਕਿ ਉਨ੍ਹਾਂ ਨੂੰ ਫ਼ਸਲ ਸਮੇਂ ਕੋਈ ਮੁਸ਼ਕਿਲ ਨਾ ਆਵੇ | ਉਨ੍ਹਾਂ ਦੱਸਿਆ ਕਿ ਇਸ ਸੇਵਾ ਵਿਚ ਮੁੱਖ ਹਿੱਸਾ ਪਾਉਣ ਵਾਲੇ ਸਮਾਜ ਸੇਵੀ ਸੁਰਜੀਤ ਸਿੰਘ ਤੇ ਸੁਪਤਨੀ ਹਰਮਿੰਦਰ ਕੌਰ ਸਮੇਤ ਹੀਰਾ ਨਦਾਨੀ ਮੁੰਬਈ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹਨ | ਇਸ ਤੋਂ ਇਲਾਵਾ ਪ੍ਰਧਾਨ ਮਨਜੀਤ ਸਿੰਘ ਗੁਰਦੁਆਰਾ ਗੁਰੂ ਨਾਨਕ ਦਰਬਾਰ ਭਾਈ ਪਲੇਨ ਅੰਧੇਰੀ ਈਸਟ ਮੁੰਬਈ, ਭਾਈ ਕਿਰਪਾਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਰੋਪੜ, ਭਾਈ ਸਰਬਜੀਤ ਸਿੰਘ ਕੰਗਣਾ ਵਾਲੇ ਮਾਛੀਵਾੜਾ ਸਾਹਿਬ ਤੇ ਜਥੇਦਾਰ ਸਤਵੰਤ ਸਿੰਘ ਗੁਰਦੁਆਰਾ ਕਿਲਾ ਸਾਹਿਬ ਪਿੰਡ ਠੱਟਗੜ੍ਹ ਤਰਨ ਤਾਰਨ ਤੋਂ ਵੀ ਇਸ ਸੇਵਾ ਵਿਚ ਯੋਗਦਾਨ ਦੇਣ ਲਈ ਆਏ ਹਨ | ਸੰਤ ਬਾਬਾ ਸੁੱਧ ਸਿੰਘ ਨੇ ਦੱਸਿਆ ਕਿ ਇਸ ਸੇਵਾ ਵਿਚ ਹਿੰਦੂ ਧਾਰਮਿਕ ਸੰਸਥਾਵਾਂ ਮੰਦਰ ਮਾਤਾ ਸ਼ੀਤਲਾ ਬੰਗਾ ਤੇ ਮੰਦਰ ਸ਼ਿਵ ਭੋਲੇ ਲੁਧਿਆਣਾ ਤੋਂ ਇਲਾਵਾ ਹੋਰ ਵੀ ਕਈ ਦਾਨੀ ਸੰਸਥਾਵਾਂ ਨੇ ਦਾਨ ਦਿੱਤਾ ਹੈ | ਇਸ ਮੌਕੇ ਪਿੰਡ ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਸੰਧੂ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ, ਸਕੱਤਰ ਰਸ਼ਪਾਲ ਸਿੰਘ ਸੰਧੂ ਨੇ ਪੰਜਾਬੀ ਸਾਂਝੀ ਸਭਾ ਮੁੰਬਈ ਦੇ ਸੁਰਜੀਤ ਸਿੰਘ, ਸੰਤ ਬਾਬਾ ਸੁੱਧ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਮੌਕੇ ਕਿਹਾ ਕਿ ਅੱਜ ਇਨ੍ਹਾਂ ਵਲੋਂ ਵੱਡੀ ਸੇਵਾ ਜੋ ਸਾਡੇ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕੀਤੀ ਗਈ ਹੈ | ਇਹਨਾਂ ਮਹਾਂਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ | ਇਸ ਮੌਕੇ ਸਰਪੰਚ ਸ਼ਮਿੰਦਰ ਸਿੰਘ ਸੰਧੂ, ਸਕੱਤਰ ਰਸ਼ਪਾਲ ਸਿੰਘ, ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ, ਜਥੇਦਾਰ ਰਣਜੀਤ ਸਿੰਘ ਆਹਲੀ ਖ਼ੁਰਦ, ਤਰਲੋਚਨ ਸਿੰਘ ਉੱਪਲ, ਗੁਰਸੇਵਕ ਸਿੰਘ ਬਲੋਰੀਆ, ਅਰਸ਼ਪ੍ਰੀਤ ਸਿੰਘ, ਰਣਜੋਧ ਸਿੰਘ ਸੰਧੂ, ਬਾਬਾ ਗੁਰਜੀਤ ਸਿੰਘ, ਪ੍ਰਧਾਨ ਸਿੰਘ, ਜੋਗਿੰਦਰ ਸਿੰਘ ਸਰਪੰਚ, ਨਿਰਵੈਲ ਸਿੰਘ, ਗੁਰਸੇਵਕ ਸਿੰਘ, ਨਵਦੀਪ ਸਿੰਘ, ਚਮਕੌਰ ਸਿੰਘ ਸੰਧੂ, ਸੁਖਦੇਵ ਸੁੱਖਾ, ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿਸਿਜ਼ ਇੰਡੀਆ ਪ੍ਰਾਈਡ ਆਫ਼ ਨੇਸ਼ਨ (ਕੋਲੰਬੋ) ਦੀ ਤੀਜੀ ਰਨਰ-ਅੱਪ ਨਿਧੀ ਪ੍ਰਭਾਕਰ ਸ਼ਰਮਾ ਨੂੰ ਨਾਰੀ ਸ਼ਕਤੀ ਸੰਗਠਨ ਨੇ... ਅਗਲੀ ਖ਼ਬਰ ਸੁਖਵਿੰਦਰ ਸਿੰਘ ਸੋਂਧੀ ਨੂੰ ਨੰਗਲ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਚੁਣੇ ਜਾਣ 'ਤੇ ਨਸ਼ਾ ਮੁਕਤੀ ਮੋਰਚਾ ਦੀ ਸਮੁੱਚੀ ਟੀਮ...
Ad Position 24