16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗੁਰਦੁਆਰਾ ਬਾਉਲੀ ਸਾਹਿਬ ਨਡਾਲਾ 'ਚ ਨਵੇਂ ਕਮਰਿਆਂ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 22-12-2025
ਨਡਾਲਾ, 21 ਦਸੰਬਰ (ਰਘਬਿੰਦਰ ਸਿੰਘ)-ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਚ ਸਰਾਂ ਦੇ ਨਵੇਂ ਤਿਆਰ ਕੀਤੇ ਗਏ 8 ਕਮਰਿਆਂ ਨੂੰ ਧਾਰਮਿਕ ਮਰਿਆਦਾ ਅਨੁਸਾਰ ਸੰਗਤ ਨੂੰ ਅਰਪਣ ਕੀਤੇ ਗਏ | ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਭਾਈ ਵਲੋਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਉਪਰੰਤ ਕਾਰ ਸੇਵਾ ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਕਾਰ ਸੇਵਾ ਖਡੂਰ ਸਾਹਿਬ ਵਾਲੇ ਸੰਤ ਬਾਬਾ ਸੇਵਾ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ ਤੇ ਗੁਰਦੁਆਰਾ ਸਾਹਿਬ ਮੈਨੇਜਰ ਵੱਲੋਂ ਨਿਭਾਈ ਗਈ | ਇਸ ਅਵਸਰ 'ਤੇ ਮੈਨੇਜਰ ਕੰਵਲਜੀਤ ਸਿੰਘ ਚੀਮਾ ਨੇ ਸਾਰੇ ਸੇਵਾਦਾਰਾਂ ਤੇ ਕਾਰ ਸੇਵਾ ਨਾਲ ਜੁੜੇ ਮਹਾਂਪੁਰਖਾਂ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਨ੍ਹਾਂ ਨਵੀਂ ਸੁਵਿਧਾਵਾਂ ਅਤੇ ਸਰਾਂ ਦੇ ਤਿਆਰ ਹੋਣ ਨਾਲ ਸੰਗਤਾਂ ਨੂੰ ਇੱਕ ਸੁਵਿਧਾਜਨਕ ਤੇ ਆਰਾਮਦਾਇਕ ਮਾਹੌਲ ਮਿਲੇਗਾ | ਇਸ ਮੌਕੇ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਬਲਵਿੰਦਰ ਸਿੰਘ ਦਿੱਲੀ ਵਾਲੇ, ਮੁੱਖ ਸਕੱਤਰ ਐਸਜੀਪੀਸੀ ਜਥੇਦਾਰ ਕੁਲਵੰਤ ਸਿੰਘ ਮੰਨਣ, ਅਕਾਲੀ ਯੂਥ ਆਗੂ ਕੁਲਦੀਪ ਸਿੰਘ ਟਾਂਡੀ , ਮੈਨੇਜਰ ਕੰਵਲਜੀਤ ਸਿੰਘ ਚੀਮਾ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਜਸਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ, ਸੁਖਵਿੰਦਰ ਸਿੰਘ ਬੱਸੀ ਮੈਨੇਜਰ ਗੁਰਦੁਆਰਾ ਮੌ ਸਾਹਿਬ ਫਿਲੌਰ, ਭਾਈ ਬਲਜਿੰਦਰ ਸਿੰਘ ਹੈੱਡ ਗ੍ਰੰਥੀ, ਰੇਸ਼ਮ ਸਿੰਘ ਪੱਡਾ, ਸਿਮਰਜੀਤ ਸਿੰਘ ਵਾਲੀਆ ਸਟੋਰ ਕੀਪਰ, ਗੁਰਦੀਪ ਸਿੰਘ ਹੈੱਡ ਰਾਗੀ, ਗੁਰਨੇਕ ਸਿੰਘ, ਜਥੇਦਾਰ ਸੂਰਤ ਸਿੰਘ ਸਾਬਕਾ ਪ੍ਰਧਾਨ, ਅਵਤਾਰ ਸਿੰਘ ਮੁਲਤਾਨੀ, ਡਾ.ਨਰਿੰਦਰਪਾਲ ਬਾਵਾ, ਅਜੀਤ ਸਿੰਘ ਖੱਖ, ਸਤਿੰਦਰਜੀਤ ਸਿੰਘ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਗਲੇਸ਼ੀਅਰ ਪਿਘਲ ਗਿਆ' ਤੇ ਗੋਸ਼ਟੀ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਤਿੰਨ ਰੋਜ਼ਾ ਸਾਲਾਨਾ ਮੇਲਾ ਯਾਦਗਾਰੀ ਹੋ ਨਿੱਬੜਿਆ-ਰਘਬੋਤਰਾ
Ad Position 24