ਨਡਾਲਾ, 21 ਦਸੰਬਰ (ਰਘਬਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵਲੋਂ ਪ੍ਰਧਾਨ ਨਿਸ਼ਾਨ ਸਿੰਘ, ਜ਼ੋਨ ਸਕੱਤਰ ਬਲਦੇਵ ਸਿੰਘ, ਸਹਾਇਕ ਪੈੱ੍ਰਸ ਸਕੱਤਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਮਕਸੂਦਪੁਰ ਵਿਖੇ ਮੀਟਿੰਗ ਹੋਈ | ਇਸ ਦੌਰਾਨ ਜ਼ੋਨ ਪ੍ਰਧਾਨ ਨਿਸ਼ਾਨ ਸਿੰਘ ਤੇ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੇ ਵਿਧਾਨ ਤੇ ਐਲਾਨਨਾਮਾ ਅਨੁਸਾਰ ਹਰ ਤਿੰਨ ਸਾਲ ਬਾਅਦ ਜਥੇਬੰਦੀ ਵੱਲੋਂ ਪਿੰਡਾਂ, ਜ਼ੋਨਾਂ, ਜ਼ਿਲ੍ਹੇ ਤੇ ਸੂਬੇ ਦੀ ਚੋਣਾਂ ਕਰਵਾਈਆਂ ਜਾਂਦੀਆਂ ਹਨ | ਜਿਸ ਦੇ ਤਹਿਤ ਪਿੰਡ ਮਕਸੂਦਪੁਰ ਵਿਖੇ ਇਕਾਈ ਦਾ ਪੁਨਰਗਠਨ ਕੀਤਾ ਗਿਆ | ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਵਿੱਚ ਲੱਗੀ ਹੋਈ ਹੈ ਤੇ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਸਰਕਾਰ ਸੰਸਦ ਵਿੱਚ ਬਿਜਲੀ ਸੋਧ ਐਕਟ ਪੇਸ਼ ਕਰ ਰਹੀ ਹੈ ਜਿਸ ਨਾਲ ਬਿਜਲੀ ਨੂੰ ਪ੍ਰਾਈਵੇਟ ਕੀਤਾ ਜਾਵੇਗਾ ਤੇ ਕਿਸਾਨਾਂ ਮਜ਼ਦੂਰਾਂ ਨੂੰ ਮੁਫ਼ਤ ਮਿਲ ਰਹੀ ਬਿਜਲੀ ਬੰਦ ਹੋ ਜਾਵੇਗੀ ਤੇ ਸਾਨੂੰ ਜ਼ਿਆਦਾ ਮਹਿੰਗੀ ਬਿਜਲੀ ਮਿਲੇਗੀ | ਜਿਸ ਨਾਲ ਕਿਸਾਨਾਂ ਮਜ਼ਦੂਰਾਂ ਦਾ ਭਾਰੀ ਨੁਕਸਾਨ ਹੋਵੇਗਾ | ਇਸ ਮੌਕੇ ਨਵੀ ਚੁਣੀ ਗਈ ਕਮੇਟੀ ਵਿੱਚ ਇਕਾਈ ਪ੍ਰਧਾਨ ਕੁਲਦੀਪ ਸਿੰਘ, ਸਕੱਤਰ ਭਜਨ ਸਿੰਘ, ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸਰੂਪ ਸਿੰਘ, ਅਮਰੀਕ ਸਿੰਘ ਖ਼ਜ਼ਾਨਚੀ, ਅਜੀਤ ਸਿੰਘ ਸਹਾਇਕ ਸਕੱਤਰ, ਜਗਪ੍ਰੀਤ ਸਿੰਘ ਰਾਜੂ ਸਲਾਹਕਾਰ, ਬਾਵਾ ਸਿੰਘ ਸਲਾਹਕਾਰ, ਮਾਸਟਰ ਹਰਜੀਤ ਸਿੰਘ ਸਲਾਹਕਾਰ, ਮਸਤਾਨ ਸਿੰਘ ਮੈਂਬਰ, ਹਰਦੇਵ ਸਿੰਘ ਮੈਂਬਰ, ਸੁਰਿੰਦਰ ਸਿੰਘ ਖਜਾਨ ਸਿੰਘ ਮੈਂਬਰ, ਗੁਰਪਾਲ ਸਿੰਘ ਮੈਂਬਰ, ਨਰਿੰਦਰ ਸਿੰਘ ਮੈਂਬਰ, ਸਤਿੰਦਰਪਾਲ ਸਿੰਘ ਮੈਂਬਰ, ਦਵਿੰਦਰ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ, ਸਤਨਾਮ ਸਿੰਘ ਮੈਂਬਰ, ਸੁਖਦੇਵ ਸਿੰਘ ਮੈਂਬਰ, ਸੁਖਜਿੰਦਰ ਸਿੰਘ ਮੈਂਬਰ ਆਦਿ ਚੁਣੇ ਗਏ |